ਆਕਲੈਂਡ (ਹਰਪ੍ਰੀਤ ਸਿੰਘ) - ਗਗਨਦੀਪ ਸਿੰਘ ਇਸ ਵੇਲੇ ਵਰਕ ਵੀਜਾ 'ਤੇ ਹੈ ਅਤੇ 3 ਮਹੀਨੇ ਪਹਿਲਾਂ ਹੋਏ ਐਕਸੀਡੇਂਟ ਕਾਰਨ ਉਸਨੂੰ ਰੀੜ ਦੀ ਹੱਡੀ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਹੁਣ ਉਸਨੂੰ ਕੰਮ ਕਰਨ ਵਿੱਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ ਅਤੇ ਇਸੇ ਕਾਰਨ ਉਸਦੇ ਆਰਥਿਕ ਹਾਲਾਤ ਵੀ ਜਿਆਦਾ ਚੰਗੇ ਨਹੀਂ ਹਨ, ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਉਸਨੇ ਆਪਣੀ 3 ਮਹੀਨੇ ਦੀ ਬੱਚੀ ਨੂੰ ਆਪਣੀ ਮਾਤਾ ਜੀ ਨਾਲ ਇੰਡੀਆ ਭੇਜਣ ਬਾਰੇ ਸੋਚਿਆ ਤਾਂ ਜੋ ਗਗਨਦੀਪ ਦੀ ਘਰਵਾਲੀ ਪ੍ਰਨੀਤ ਕੌਰ ਕੋਈ ਕੰਮ ਕਰ ਸਕੇ ਤੇ ਉਨ੍ਹਾਂ ਦੇ ਆਰਥਿਕ ਹਾਲਾਤ ਚੰਗੇ ਹੋ ਸਕਣ। ਗਗਨਦੀਪ ਦੇ ਮਾਤਾ ਜੀ ਮਾਰਚ ਵਿੱਚ ਇੱਥੇ ਆਏ ਸਨ ਤੇ ਬੀਤੀ 12 ਸਤੰਬਰ ਨੂੰ ਉਨ੍ਹਾਂ ਵਾਪਿਸ ਇੰਡੀਆ ਜਾਣਾ ਸੀ।
ਇਸੇ ਨੂੰ ਧਿਆਨ ਵਿੱਚ ਰੱਖਦਿਆਂ ਗਗਨਦੀਪ ਨੇ ਆਕਲੈਂਡ ਦੇ ਮਾਨ ਟਰੈਵਲ ਵਾਲਿਆਂ ਤੋਂ ਬੱਚੀ ਦੀ ਟਿਕਟ ਬੁੱਕ ਕਰਵਾਈ, ਪਰ ਮਾਨ ਟਰੈਵਲ ਵਾਲਿਆਂ ਨੇ ਬੱਚੀ ਨਾਲ ਸਫਰ ਕਰਨ ਵਾਲੇ ਵਿਅਕਤੀ ਦਾ ਨਾਮ ਉਸਦੇ ਸਟਾਫ ਮੈਂਬਰ ਦਾ ਪਾ ਦਿੱਤਾ ਤੇ ਇਸੇ ਵੱਡੀ ਗਲਤੀ ਕਾਰਨ ਗਗਨਦੀਪ ਦੇ ਮਾਤਾ ਜੀ ਤੇ ਗਗਨਦੀਪ ਦੀ ਬੱਚੀ ਦੀ ਟਿਕਟ ਕੈਂਸਲ ਕਰਨੀ ਪਈ, ਕਿਉਂਕਿ ਬੱਚੀ ਦੇ ਨਾਲ ਸਫਰ ਕਰਨ ਵਾਲੇ ਵਿਅਕਤੀ ਦਾ ਨਾਮ ਸਟਾਫ ਮੈਂਬਰ ਦਾ ਪਾਇਆ ਹੋਇਆ ਸੀ।
ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਗਗਨਦੀਪ ਲਈ ਇਹ ਕਾਫੀ ਮਾੜਾ ਸਾਬਿਤ ਹੋਇਆ ਤੇ ਜਦੋਂ ਉਸਨੇ ਮਾਨ ਟਰੈਵਲ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਹ ਕਿਹਾ ਕਿ ਅਜਿਹਾ ਤਾਂ ਆਮ ਹੀ ਹੁੰਦਾ ਰਹਿੰਦਾ ਹੈ ਤੇ ਇਹ ਕੋਈ ਜਿਆਦਾ ਵੱਡੀ ਗਲਤੀ ਨਹੀਂ ਸੀ, ਜਦਕਿ ਮਲੇਸ਼ੀਆ ਏਅਰਲਾਈਨ ਅਨੁਸਾਰ ਅਜਿਹੇ ਹਲਾਤਾਂ ਵਿੱਚ ਛੋਟੇ ਬੱਚੇ ਦਾ ਸਫਰ ਕਰਨਾ ਬਿਲਕੁਲ ਵੀ ਸੰਭਵ ਨਹੀਂ ਹੁੰਦਾ, ਜੇਕਰ ਉਸਦੇ ਨਾਲ ਟਰੈਵਲ ਕਰਨ ਵਾਲੇ ਦਾ ਨਾਮ ਵੱਖਰਾ ਹੋਏ।
ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਗਗਨਦੀਪ ਲਈ ਟਰੈਵਲ ਐਜੰਟ ਦੀ ਇਹ ਗਲਤੀ ਸੱਚਮੁੱਚ ਹੀ ਕਾਫੀ ਭਾਰੀ ਸਾਬਿਤ ਹੋ ਰਹੀ ਹੈ। ਸੋ ਤੁਸੀਂ ਵੀ ਟਿਕਟਾਂ ਬੁੱਕ ਕਰਵਾਉਣ ਤੋਂ ਪਹਿਲਾਂ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਤੇ ਨਾਲ ਹੀ ਟਿਕਟ ਦੇ ਪੀਐਨਆਰ ਦੀ ਥਾਂ ਈ-ਟਿਕਟ ਨੰਬਰ ਹੀ ਹਾਸਿਲ ਕਰਿਆ ਕਰੋ।