ਆਕਲੈਂਡ (ਹਰਪ੍ਰੀਤ ਸਿੰਘ) - 30 ਸਾਲਾ ਨਤਾਲੀਆ ਸਦਰਲੈਂਡ ਨੇ ਲੰਡਨ ਜਾਣ ਲਈ ਇੱਕ ਪਾਸੇ ਦੀ ਟਿਕਟ ਖ੍ਰੀਦ ਲਈ ਹੈ ਤੇ ਮੁੜ ਸ਼ਾਇਦ ਹੀ ਉਹ ਨਜਦੀਕੀ ਭਵਿੱਖ ਵਿੱਚ ਵਾਪਿਸ ਨਿਊਜੀਲੈਂਡ ਦੀ ਧਰਤੀ 'ਤੇ ਪੈਰ ਰੱਖੇ। ਦਰਅਸਲ ਉਸ ਲਈ ਦਿੱਕਤ ਉਸਦਾ ਸੋਹਣਾ ਦੇਸ਼ ਨਿਊਜੀਲੈਂਡ ਨਹੀਂ ਬਣਿਆ, ਬਲਕਿ ਇੱਥੋਂ ਦੀ ਆਰਥਿਕਤਾ ਨੇ ਉਸਨੂੰ ਮਜਬੂਰ ਕੀਤਾ ਹੈ, ਉਸਨੂੰ ਲੰਡਨ ਜਾਣ ਲਈ। ਚੰਗੀਆਂ ਨੌਕਰੀਆਂ ਦੀ ਘਾਟ, ਲਗਾਤਾਰ ਵੱਧਦੀ ਮਹਿੰਗਾਈ, ਘਰਾਂ ਦੇ ਵੱਧਦੇ ਕਿਰਾਏ, ਮੋਰਗੇਜ ਦਰਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕੁਝ ਕਾਰਨ ਹਨ, ਜਿਸ ਕਾਰਨ ਨਿਊਜੀਲੈਂਡ ਦੀ ਆਰਥਿਕਤਾ ਇਸ ਵੇਲੇ ਆਮ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਸ਼ਾਇਦ ਨਤਾਲੀਆ ਹੀ ਨਹੀਂ, ਉਹ ਹਜਾਰਾਂ ਨਿਊਜੀਲੈਂਡ ਵਾਸੀ ਜੋ ਆਸਟ੍ਰੇਲੀਆ ਵਰਗੇ ਦੇਸ਼ਾਂ ਦਾ ਮੁਹਾੜ ਕਰ ਰਹੇ ਹਨ, ਉਨ੍ਹਾਂ ਲਈ ਵੀ ਇਹੀ ਕਾਰਨ ਸਭ ਤੋਂ ਵੱਡਾ ਸਾਬਿਤ ਹੋ ਰਿਹਾ ਹੈ।