ਪਰਿਵਾਰ ਨਾਲ ਜਿਆਦਾ ਸਮਾਂ ਬਿਤਾੳਣ ਲਈ ਖੋਲਿਆ ਸੀ ਕੈਫੇ, ਪਰ ਹੁਣ ਪਛਤਾਅ ਰਿਹਾ ਫੈਸਲੇ ‘ਤੇ
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਰਹਿੰਦਾ ਪੰਜਾਬੀ ਨੌਜਵਾਨ ਅਵਲਪ੍ਰੀਤ ਸਿੰਘ 2014 ਵਿੱਚ ਨਿਊਜੀਲੈਂਡ ਆਇਆ ਸੀ ਤੇ ਕੁਝ ਸਮਾਂ ਪਹਿਲਾਂ ਤੱਕ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ, ਪਰ ਉਹ ਆਪਣੇ ਪਰਿਵਾਰ ਨਾਲ ਜਿਆਦਾ ਸਮਾਂ ਬਿਤਾਉਣਾ ਚਾਹੁੰਣਾ ਸੀ ਤੇ ਇਸੇ ਲਈ ਉਸਨੇ ਰਿਕਾਰਟਨ ਮਾਲ ਵਿੱਚ ਕੈਫੇ ਸ਼ੁਰੂ ਕਰਨ ਦਾ ਮਨ ਬਣਾਇਆ, ਤਾਂ ਜੋ ਪਰਿਵਾਰ ਨਾਲ ਜਿਆਦਾ ਸਮਾਂ ਬਿਤਾਇਆ ਜਾ ਸਕੇ।
ਕੈਫੇ ਤਾਂ ਵਧੀਆ ਚੱਲ ਪਿਆ, ਪਰ ਵਿਗੜੇ ਨਾ-ਬਾਲਿਗ ਨੌਜਵਾਨ ਉਸ ਦੇ ਕਾਰੋਬਾਰ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ, ਬੀਤੇ ਦਿਨੀਂ ਵੀ ਵਾਪਰੀ ਇੱਕ ਘਟਨਾ ਵਿੱਚ 10-15 ਨੌਜਵਾਨਾਂ ਦੇ ਗਰੁੱਪ ਨੇ ਉਸਦੇ ਕੈਫੇ ਵਿੱਚ ਕਾਫੀ ਖਿਲਾਰਾ ਪਾਇਆ, ਅਵਲਪ੍ਰੀਤ ਨੂੰ ਨਸਲੀ ਟਿੱਪਣੀਆਂ ਕੀਤੀਆਂ ਤੇ ਡਰਾਇਆ ਧਮਕਾਇਆ। ਇੱਕ ਗ੍ਰਾਹਕ ਵਲੋਂ ਬਣਾਈ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਚੱਲ ਰਹੀ ਹੈ।
ਅਵਲਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਦਾ ਉਸਨੇ ਕੈਫੇ ਖੋਲਿਆ ਹੈ, ਤੱਦ ਤੋਂ ਹੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਇਸ ਸਭ ਤੋਂ ਉਹ ਬਹੁਤ ਪ੍ਰੇਸ਼ਾਨ ਹੈ ਤੇ ਆਪਣੇ ਲਏ ਫੈਸਲੇ 'ਤੇ ਸੋਚ ਰਿਹਾ ਹੈ ਕਿ ਉਸਨੇ ਕੈਫੇ ਖੋਲਣ ਦਾ ਫੈਸਲਾ ਲੈਕੇ ਗਲਤ ਕੀਤਾ ਜਾਂ ਸਹੀ।