Auckland (ਕੰਵਲਪ੍ਰੀਤ ਕੌਰ ਪੰਨੂ) - ਨਿਓੂਜ਼ੀਲੈਂਡ ਵਿੱਚ ਪਿਛਲੇ ਨੌਂ ਹਫ਼ਤਿਆਂ ਤੋਂ ਚੱਲ ਰਹੇ Polkinghorne Murder ਟ੍ਰਾਇਲ ਵਿੱਚ ਕੋਰਟ ਦੇ ਫੈਸਲੇ ਮੁਤਾਬਿਕ Philip Polkinghorne ਨੂੰ “Not guilty” ਪਾਇਆ ਗਿਆ।
Jury ਮੈਂਬਰਾਂ ਮੁਤਾਬਕ ਇਹ ਬਹੁਤ ਹੀ ਔਖਾ ਫੈਂਸਲਾ ਸੀ। ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਸੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀ ਹੈ ਪਰ ਕ੍ਰਾਓੂਨ ਵੱਲੋਂ ਇਸਨੂੰ ਕਤਲ ਸਾਬਤ ਕਰਨ ਲਈ ਲੋੜੀਂਦੇ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ। ਇਸ ਲਈ ਫੈਸਲਾ “Not guilty” ਆਇਆ।
ਯਾਦ ਰਹੇ ਕਿ ਕਾਨੂੰਨ ਦੀ ਭਾਸ਼ਾ ਵਿੱਚ “Not guilty” ਅਤੇ “Innocent” ਵਿੱਚ ਫ਼ਰਕ ਹੁੰਦਾ ਹੈ।
Background
71 ਸਾਲਾ Philip Polkinghorne ਓੁੱਤੇ ਓੁਸਦੀ ਪਤਨੀ Pauline Hanna (63) ਨੂੰ ਮਾਰ ਕੇ ਖੁਦਕੁਸ਼ੀ ਵਜ਼ੋਂ ਪੇਸ਼ ਕਰਨ ਦਾ ਦੋਸ਼ ਸੀ ਜਿਸਦਾ ਟ੍ਰਾਇਲ ਆਕਲੈਂਡ ਦੀ ਹਾਈਕੋਰਟ ਵਿੱਚ ਚੱਲ ਰਿਹਾ ਸੀ।
Philip Polkinghorne ਇੱਕ ਰਿਟਾਇਰਡ ਅੱਖਾਂ ਦਾ ਸਰਜਨ ਹੈ ਅਤੇ ਓੁਸਦੀ ਪਤਨੀ Pauline Hanna, Healthsource ਵਿਖੇ executive ਵਜੋਂ ਕੰਮ ਕਰਦੀ ਸੀ।
ਟ੍ਰਾਇਲ ਦੌਰਾਨ ਇਹ ਸਾਹਮਣੇ ਆਇਆ ਕਿ Philip Polkinghorne ਮੈਥ (methamphetamine) ਦੇ ਨਸ਼ੇ ਅਤੇ ਬਾਹਰੀ ਸੰਬੰਧਾਂ ਦਾ ਆਦੀ ਸੀ।
Reaction to the trial outcome
ਇਸ ਫੈਂਸਲੇ ਵਿੱਚ ਸਭ ਤੋਂ ਅਹਿਮ ਪ੍ਰਤੀਕਿਰਿਆ ਸੈਕਸ ਵਰਕਰ Madison Ashton ਦੀ ਸਾਹਮਣੇ ਆਈ। ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਛਪੀ ਓੁਸਦੀ ਪ੍ਰਤੀਕਿਰਿਆ ਮੁਤਾਬਿਕ ਓੁਸਨੂੰ ਗਵਾਹ ਵਜ਼ੋਂ ਪੇਸ਼ ਨਾ ਹੋਣ ਦਾ ਪਛਤਾਵਾ ਹੈ। ਓੁਸਦਾ ਮੰਨਣਾ ਹੈ ਕਿ ਪੁਲਿਸ ਨੇ ਓੁਸਨੂੰ ਗੰਭਾਰਤਾ ਨਾਲ ਨਹੀ ਲਿਆ ਅਤੇ ਕਈ ਮਹੱਤਵਪੂਰਨ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।
Madison Ashton ਨੇ ਕਿਹਾ ਕਿ “ਮੇਰੀ ਰਾਏ ਵਿੱਚ ਭਾਵੇਂ Philip Polkinghorne ਨੇ Pauline Hanna ਨੂੰ ਨਹੀਂ ਮਾਰਿਆ ਪਰ ਓੁਸਨੇ ਓੁਸਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ।”
ਸੈਕਸ ਵਰਕਰ Madison Ashton ਨੇ Philip Polkinghorne ਤੇ ਕਈ ਤਰਾਂ ਦੇ ਦੋਸ਼ ਵੀ ਲਾਏ ਕਿ ਓੁਹ ਝੂਠਾ ਹੈ ਅਤੇ ਓੁਸ ਵਿੱਚ Narcissistis ਵਾਲੇ ਗੁਣ ਹਨ। Ashton ਨੇ ਇਹ ਵੀ ਰਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਉਹ ਕਦੇ ਮੇਰੇ ਨਾਲ ਸੰਪਰਕ ਕਰੇ ਅਤੇ ਮੈਂ ਉਸ ਨਾਲ ਦੁਬਾਰਾ ਕਦੇ ਸੰਪਰਕ ਨਹੀਂ ਕਰਾਂਗੀ।
ਸੈਕਸ ਵਰਕਰ Madison Ashton ਤੋਂ ਇਲਾਵਾ Pauline Hannah ਦਾ ਪਰਿਵਾਰ ਅਤੇ ਦੋਸਤ ਵੀ ਇਸ ਫੈਸਲੇ ਤੋਂ ਅਸੰਤੁਸ਼ਟ ਨਜਰ ਆਏ।
The Harsh Realities
ਇੱਕ ਹੁਨਰਮੰਦ ਅਤੇ ਚੰਗੇ ਰੁਤਬੇ ਵਾਲਾ ਅੱਖਾਂ ਦਾ ਸਰਜਨ, ਜੋ ਆਕਲੈਂਡ ਯੂਨੀਵਰਸਿਟੀ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਨਿਭਾ ਚੁੱਕਾ ਹੈ, ਓੁਸਦੀ ਨਸ਼ੇ ਅਤੇ ਸੈਕਸ ਦੀ ਲੱਤ ਸੰਬੰਧੀ ਜੋ ਕੁੱਝ ਸਾਹਮਣੇ ਆਇਆ, ਓੁਸਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਓੁਹ ਦੋਹਰੀ ਜ਼ਿੰਦਗੀ ਜੀਅ ਰਿਹਾ ਸੀ ਅਤੇ ਓੁਸਦਾ ਆਪਣੀਆਂ ਇਹਨਾਂ ਆਦਤਾਂ ਤੇ ਕਾਬੂ ਨਹੀ ਸੀ। ਇਸ ਟ੍ਰਾਇਲ ਨੇ ਓੁਸਦੀ ਨਿੱਜੀ ਜ਼ਿੰਦਗੀ ਦੇ ਸਾਰੇ ਰਾਜ਼ ਖੋਲ ਦਿੱਤੇ ਜਿਸ ਵਿੱਚ ਸ਼ਾਇਦ ਓੁਸਨੂੰ ਸ਼ਰਮ ਜਾਂ ਬੇਇੱਜ਼ਤੀ ਵੀ ਮਹਿਸੂਸ ਹੋਈ ਹੋਵੇ।
ਟ੍ਰਾਇਲ ਦੌਰਾਨ Pauline Hanna ਦੀਆਂ ਈਮੇਲਾਂ, ਮੈਸੇਜ, ਓੁਸਦੇ ਦੋਸਤਾਂ ਦੇ ਬਿਆਨ ਅਤੇ ਖਾਸ ਤੌਰ ਤੇ ਸੈਕਸ ਵਰਕਰ Madison Ashton ਦੀ ਪ੍ਰਤੀਕਿਰਿਆ ਦੱਸਦੀ ਹੈ ਕਿ ਓੁਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਸ਼ਾਇਦ ਓੁਸਨੂੰ ਛੱਡਣ ਲਈ ਮਨ ਨਹੀਂ ਬਣਾ ਸਕੀ।
Pauline Hanna ਕੀ ਮਹਿਸੂਸ ਕਰਦੀ ਸੀ, ਕਿਵੇਂ ਡਿਪਰੈਸ਼ਨ ਵਿੱਚੋਂ ਲੰਘ ਰਹੀ ਸੀ, ਓੁਸਨੇ ਖ਼ੁਦਕੁਸ਼ੀ ਕੀਤੀ ਜਾਂ ਓੁਸ ਨਾਲ ਕੀ ਹੋਇਆ, ਇਹ ਸੱਚਾਈ ਤਾਂ ਓੁਸਦੇ ਨਾਲ ਹੀ ਚਲੀ ਗਈ ਪਰ ਜਿੰਨਾ ਕੁ ਓੁਸ ਬਾਰੇ ਪੜਿਆ, ਓੁਸ ਤੋਂ ਇਹੀ ਸਮਝ ਆਓੁਦਾ ਹੈ ਕਿ ਓੁਹ ਇੱਕ ਚੰਗੀ ਪਤਨੀ ਸੀ, ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਜਿਸ ਕਰਕੇ ਸ਼ਾਇਦ ਓੁਹ ਓੁਸਨੂੰ ਛੱਡ ਤਾਂ ਨਹੀ ਸਕੀ ਪਰ ਓੁਸ ਦੀਆਂ ਆਦਤਾਂ ਕਰਕੇ ਸ਼ਾਇਦ ਆਪਣਾ ਸਵੈ-ਮਾਣ ਗਵਾ ਚੁੱਕੀ ਸੀ ਅਤੇ ਦੁਖੀ ਸੀ।
ਮੇਰੇ ਮੁਕਾਬਿਕ ਇਹ ਕਹਿਣਾ ਜਾਇਜ਼ ਹੈ ਕਿ Philip Polkinghorne ਦੀਆਂ ਮਾੜੀਆਂ ਆਦਤਾਂ ਨੇ ਓੁਸਦੀ ਪਤਨੀ ਦੀ ਜਾਨ ਲੈ ਲਈ।
Key Lessons
ਇਸ ਕੇਸ ਤੋਂ ਸਿੱਖਿਆ ਜਾ ਸਕਦਾ ਹੈ ਕਿ ਕਿਵੇਂ ਕੋਈ ਮਾੜੀ ਆਦਤ ਜਦੋਂ ਹਾਵੀ ਹੋ ਜਾਵੇ ਤਾਂ ਸਭ ਕੁੱਝ ਬਰਬਾਦ ਕਰ ਦਿੰਦੀ ਹੈ। ਇੱਕ ਮਾੜੀ ਆਦਤ, ਕਈ ਮਾੜੀਆਂ ਆਦਤਾਂ ਨੂੰ ਜਨਮ ਦਿੰਦੀ ਹੈ। ਜੇਕਰ ਮਾੜੀਆਂ ਆਦਤਾਂ ਨਾਂ ਹੁੰਦੀਆਂ ਤਾਂ ਜਿੰਦਗੀ ਦੇ ਇਸ ਪੜਾਅ ਤੇ ਇਹ ਜੋੜਾ ਆਪਣੀ ਸੋਹਣੀ ਜ਼ਿੰਦਗੀ ਜੀਅ ਸਕਦਾ ਸੀ।
ਜ਼ਿੰਦਗੀ ਵਿੱਚ ਜੀਵਨਸਾਥੀ ਨਾਲ ਰਿਸ਼ਤਾ ਸਭ ਤੋਂ ਅਹਿਮ ਹੁੰਦਾ ਹੈ, ਤਾਂ ਹੀ ਇਸ ਰਿਸ਼ਤੇ ਨੂੰ ਜੀਵਨਸਾਥੀ ਕਿਹਾ ਜਾਂਦਾ ਹੈ। ਪਰ ਜੇਕਰ ਇਹ ਰਿਸ਼ਤਾ ਧੋਖਾ ਦੇ ਰਿਹਾ, ਪਰੇਸ਼ਾਨ ਕਰ ਰਿਹਾ, ਦੁਖੀ ਕਰ ਰਿਹਾ, ਬੁਰਾ ਮਹਿਸੂਸ ਕਰਵਾ ਰਿਹਾ ਅਤੇ ਬਿਹਤਰ ਹੋਣ ਦਾ ਕੋਈ ਜ਼ਰੀਆ ਵਿਖਾਈ ਨਹੀ ਦੇ ਰਿਹਾ ਤਾਂ ਇਸ ਰਿਸ਼ਤੇ ਵਿੱਚੋਂ ਸਹਿਮਤੀ ਨਾਲ ਨਿਕਲਣਾ ਹੀ ਦੋਵਾਂ ਲਈ ਭਲਾਈ ਹੈ। ਦੋਨਾਂ ਵਿੱਚੋਂ ਕਿਸੇ ਇੱਕ ਦੇ ਚਾਹੁਣ ਨਾਲ ਰਿਸ਼ਤਾ ਨਹੀ ਚਲਦਾ।
ਸਭ ਤੋਂ ਮਹੱਤਵਪੂਰਨ ਸਿੱਖਿਆ ਇਹ ਹੈ ਕਿ ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ। ਕੋਈ ਵੱਡੀ ਤੋਂ ਵੱਡੀ ਸਮੱਸਿਆ ਵੀ ਹੋਵੇ, ਕੁੱਝ ਸਮੇਂ ਲਈ ਹੁੰਦੀ ਹੈ। ਸਮਾਂ ਪਾ ਕੇ ਸਭ ਕੁੱਝ ਠੀਕ ਹੋ ਜਾਂਦਾ। ਕੋਈ ਵੀ ਦੁੱਖ, ਤਕਲੀਫ, ਪਰੇਸ਼ਾਨੀ ਜਾਂ ਡਿਪਰੈਸ਼ਨ ਦਾ ਹੱਲ ਹੈ, ਲੋੜ ਹੁੰਦੀ ਹੈ ਇਸਨੂੰ ਸਮਝ ਕੇ ਇਸਦਾ ਹੱਲ ਕੱਢਣ ਦੀ। ਜ਼ਿੰਦਗੀ ਬਹੁਤ ਕੀਮਤੀ ਹੈ, ਇਸਨੂੰ ਕਿਸੇ ਵੀ ਅਸਥਾਈ ਕਾਰਨ ਕਰਕੇ ਗੁਵਾਓੁਣਾ ਨਹੀਂ ਚਾਹੀਦਾ। ਆਪਣੇ ਬੇਵਫ਼ਾ ਜੀਵਨਸਾਥੀ ਕਰਕੇ ਤਾਂ ਬਿਲਕੁੱਲ ਵੀ ਨਹੀਂ।
ਕੰਵਲਪ੍ਰੀਤ ਕੌਰ ਪੰਨੂ