ਆਕਲੈਂਡ (ਹਰਪ੍ਰੀਤ ਸਿੰਘ) - ਯੂਨਾਇਟੇਡ ਨੈਸ਼ਨਜ਼ ਸਕਿਓਰਟੀ ਕਾਉਂਸਲ ਵਿੱਚ ਨਿਊਜੀਲੈਂਡ ਦੇ ਵਿਦੇਸ਼ ਮੰਤਰੀ ਵਿਨਸਟਨ ਵਲੋਂ ਅੱਜ ਜਦੋਂ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਕੋਰ ਪ੍ਰਿੰਸੀਪਲ ਦੇ ਅਹਿਮ ਮੁੱਦੇ 'ਤੇ ਸਪੀਚ ਦਿੱਤੀ ਜਾ ਰਹੀ ਸੀ, ਤਾਂ ਇਸ ਦੌਰਾਨ ਅਚਾਨਕ ਹੀ ਬੋਲਣਾ ਬੰਦ ਹੋ ਗਏ, ਕਿਉਂਕਿ ਹਾਊਸ ਵਿੱਚ ਕੁਝ ਲੋਕ ਗੱਲਾਂ ਕਰ ਰਹੇ ਸਨ। ਇਸ ਭਟਕਣਾ ਨੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਤੇ ਆਪਣੀ ਸਪੀਚ ਦੇ ਨਾਲ ਉਨ੍ਹਾਂ ਇਹ ਸ਼ਬਦ ਵੀ ਕਹਿਕੇ ਇੱਕ ਪ੍ਰਿੰਸੀਪਲ ਇਹ ਵੀ ਹੁੰਦਾ ਹੈ, ਕਿ ਜਦੋਂ ਤੁਹਾਨੂੰ ਕੋਈ ਸੰਬੋਧਨ ਕਰ ਰਿਹਾ ਹੋਏ ਤਾਂ ਉਸਨੂੰ ਧਿਆਨ ਨਾਲ ਸੁਣਿਆ ਜਾਏ। ਇਸ ਤੋਂ ਬਾਅਦ ਹਾਊਸ ਵਿੱਚ ਕੁਝ ਸਮਾਂ ਸੰਨਾਟਾ ਰਿਹਾ ਤੇ ਬਾਅਦ ਵਿੱਚ ਵਿਨਸਟਨ ਪੀਟਰਜ਼ ਨੇ ਆਪਣੀ ਸਪੀਚ ਪੂਰੀ ਕੀਤੀ। ਸ਼ੁੱਕਰਵਾਰ ਨੂੰ ਦੁਬਾਰਾ ਤੋਂ ਵਿਨਸਟਨ ਪੀਟਰਜ਼ ਨਿਊਜੀਲੈਂਡ ਦੇ ਐਨੁਅਲ ਅਡਰੇਸ ਮਸਲੇ 'ਤੇ ਯੂਨਾਇਟੇਡ ਨੈਸ਼ਨਜ਼ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ।