Thursday, 21 November 2024
26 September 2024 New Zealand

ਬਾਰ-ਡਰ ਖੁੱਲਣ ਤੋਂ ਬਾਅਦ ਹੁਣ ਤੱਕ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਵੱ-ਡੀ ਉਪ-ਲਬਧੀ

10 ਲੱ-ਖ ਵੀਜੀ-ਟਰ ਵੀ-ਜਾ ਦੀਆਂ ਫਾਈਲਾਂ ਦੀ ਕੀਤੀ ਪ੍ਰੋਸੈਸਿੰਗ
ਬਾਰ-ਡਰ ਖੁੱਲਣ ਤੋਂ ਬਾਅਦ ਹੁਣ ਤੱਕ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਵੱ-ਡੀ ਉਪ-ਲਬਧੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਬਾਰਡਰ ਦੇ 30 ਜੁਲਾਈ 2022 ਤੋਂ ਅੰਤਰ-ਰਾਸ਼ਟਰੀ ਯਾਤਰੀਆਂ ਲਈ ਪੂਰੀ ਤਰ੍ਹਾਂ ਖੁੱਲਣ ਤੋਂ ਬਾਅਦ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਹੁਣ ਤੱਕ 10 ਲੱਖ ਵੀਜੀਟਰ ਵੀਜਿਆਂ ਦੀਆਂ ਫਾਈਲਾਂ ਦੀ ਪ੍ਰੋਸੈਸਿੰਗ ਕਰ ਦਿੱਤੀ ਹੈ। ਆਈ ਐਨ ਜੈਡ ਦੇ ਵੀਜਾ ਡਾਇਰੈਕਟਰ ਜ਼ੋਕ ਗਿਲਰੇਅ ਨੇ ਇਸ ਨੂੰ ਆਪਣੇ ਸਟਾਫ ਦੀ ਵੱਡੀ ਉਪਲਬਧੀ ਦੱਸਿਆ ਹੈ। ਇਨ੍ਹਾਂ 10 ਲੱਖ ਫਾਈਲਾਂ ਵਿੱਚੋਂ 914,000 ਨੂੰ ਵੀਜੇ ਜਾਰੀ ਕੀਤੇ ਗਏ ਹਨ, ਜਦਕਿ 114,000 ਵੀਜੇ ਰੱਦ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ 2024 ਵਿੱਚ ਹੁਣ ਤੱਕ 400,000 ਵੀਜੀਟਰ ਵੀਜਿਆਂ ਦੀਆਂ ਫਾਈਲਾਂ ਦੀ ਪ੍ਰੋਸੈਸਿੰਗ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 350,000 ਵੀਜੇ ਜਾਰੀ ਕੀਤੇ ਜਾ ਚੁੱਕੇ ਹਨ।

ADVERTISEMENT
NZ Punjabi News Matrimonials