ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੁਝ ਸਾਲਾਂ ਤੋਂ ਨਿਊਜੀਲੈਂਡ ਦੇ ਸਕੂਲਾਂ ਵਿੱਚ ਵਿਿਦਆਰਥੀਆਂ ਦੀ ਵੱਧ ਰਹੀ ਗੈਰ-ਹਾਜਰੀ ਇੱਕ ਵੱਡੀ ਦਿੱਕਤ ਸਾਬਿਤ ਹੋ ਰਹੀ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਅਸੋਸ਼ੀਏਟ ਐਜੁਕੇਸ਼ਨ ਮਨਿਸਟਰ ਡੇਵਿਡ ਸੀਮੋਰ ਨੇ 2026 ਦੀ ਸ਼ੁਰੂਆਤ ਤੋਂ ਸਟਾਰ ਸਿਸਟਮ ਲਾਗੂ ਕਰਨ ਦਾ ਫੈਸਲਾ ਲਿਆ ਹੈ, ਜੋ ਵਿਿਦਆਰਥੀਆਂ ਦੀ ਸਕੂਲ ਵਿੱਚ ਹਾਜਰੀ ਵਧਾਉਣ ਵਿੱਚ ਮੱਦਦ ਕਰੇਗਾ, ਇਸ ਲਈ ਸਕੂਲ ਤੇ ਮਨਿਸਟਰੀ ਆਫ ਐਜੁਕੇਸ਼ਨ ਰੱਲ ਕੇ ਕੰਮ ਕਰਨਗੇ।
ਸਟਾਰ (ਸਟੇਪਡ ਅਟੈਂਡੇਂਸ ਰਿਸਪਾਂਸ) ਸਿਸਟਮ ਤਹਿਤ ਗੈਰ-ਹਾਜਿਰ ਰਹਿਣ ਵਾਲੇ ਵਿਿਦਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਜਾਏਗਾ।
5 ਗੈਰਹਾਜਰੀਆਂ ਕਰਨ ਵਾਲੇ ਵਿਿਦਆਰਥੀ ਅਤੇ ਉਸਦੇ ਮਾਪਿਆਂ ਨਾਲ ਸਕੂਲ ਵਾਲੇ ਗੱਲਬਾਤ ਕਰਨਗੇ ਅਤੇ ਗੈਰ-ਹਾਜਰੀਆਂ ਦਾ ਕਾਰਨ ਪੁੱਛਣਗੇ ਅਤੇ ਭਵਿੱਖ ਵਿੱਚ ਗੈਰ-ਹਾਜਰ ਨਾ ਰਹਿਣ 'ਤੇ ਜੋਰ ਦੇਣਗੇ।
10 ਗੈਰਹਾਜਰੀਆਂ ਕਰਨ ਵਾਲੇ ਵਿਿਦਆਰਥੀ ਅਤੇ ਮਾਪਿਆਂ ਨਾਲ ਸਕੂਲ ਲੀਡਰਸ਼ਿਪ ਗੱਲ ਕਰੇਗੀ ਤੇ ਇਸ ਦਾ ਕਾਰਨ ਜਾਣਦਿਆਂ ਕਾਰਨ ਖਤਮ ਕਰਨ 'ਤੇ ਵਿਚਾਰ ਹੋਏਗਾ।
15 ਦਿਨ ਗੈਰ-ਹਾਜਿਰ ਰਹਿਣ ਵਾਲੇ ਵਿਿਦਆਰਥੀ ਦਾ ਮੱੁਦਾ ਮਨਿਸਟਰੀ ਆਫ ਐਜੁਕੇਸ਼ਨ ਤੱਕ ਪੁੱਜੇਗਾ ਤੇ ਇਸਨੂੰ ਅਣਗੌਲਿਆਂ ਨਾ ਕਰਦਿਆਂ ਅੱਗੇ ਤੋਂ ਅਜਿਹਾ ਨਾ ਕਰਨ ਦੀ ਗੱਲ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆਉਣ 'ਤੇ ਜੋਰ ਦਿੱਤਾ ਜਾਏਗਾ।