ਆਕਲੈਂਡ (ਹਰਪ੍ਰੀਤ ਸਿੰਘ) - ਛੋਟੇ ਕਾਰੋਬਾਰੀਆਂ ਲਈ ਬੀਤੇ ਕੁਝ ਸਾਲਾਂ ਤੋਂ ਵੱਡੀ ਸਿਰਦਰਦ ਬਣੇ ਛੋਟੀ ਉਮਰ ਦੇ ਲੁਟੇਰਿਆਂ ਨੂੰ ਹੁਣ ਜਲਦ ਹੀ ਨੱਥ ਪੈ ਜਾਣ ਦੀ ਸੰਭਾਵਨਾ ਹੈ, ਅਜਿਹਾ ਇਸ ਲਈ ਕਿਉਂਕਿ ਪਾਰਲੀਮੈਂਟ ਵਿੱਚ ਅਜਿਹੇ ਲੁਟੇਰਿਆਂ ਖਿਲਾਫ ਸਖਤ ਸਜਾਵਾਂ ਵਾਲੇ ਕਾਨੂੰਨ ਦੀ ਪਹਿਲੀ ਰੀਡਿੰਗ ਪਾਸ ਹੋ ਗਈ ਹੈ। ਨੈਸ਼ਨਲ ਤੇ ਐਕਟ ਪਾਰਟੀ ਦੀ ਸਾਂਝੀ ਸਰਕਾਰ ਨੇ ਸਰਕਾਰ ਬਨਾਉਣ ਵੇਲੇ ਆਪਣੇ ਚੋਣ ਮਨੋਰਥ ਵਿੱਚ ਵੀ ਇਸ ਬਾਰੇ ਜਿਕਰ ਕੀਤਾ ਸੀ।
ਸਾਲ 2023 ਦੇ ਆਂਕੜੇ ਦੱਸਦੇ ਹਨ ਕਿ ਛੋਟੇ ਕਾਰੋਬਾਰਾਂ 'ਤੇ ਵਾਪਰੀਆਂ ਅਜਿਹੀਆਂ ਲੁੱਟਾਂ ਦੀਆਂ ਘਟਨਾਵਾਂ ਵਿੱਚ 24% ਕਰੀਬ ਭਾਰਤੀਆਂ ਦੇ ਕਾਰੋਬਾਰਾਂ 'ਤੇ ਵਾਪਰੀਆਂ ਸਨ ਅਤੇ ਅਜਿਹੇ ਵਿੱਚ ਇਸ ਖਬਰ ਦਾ ਆਉਣਾ ਭਾਰਤੀ ਭਾਈਚਾਰੇ ਲਈ ਰਾਹਤ ਭਰੀ ਖਬਰ ਹੈ।