ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਰਹਿਣ ਵਾਲੇ ਸਾਈਰਾਮ ਉੱਪੂ ਦੀਆਂ ਮੁਸ਼ਕਿਲਾਂ ਘੱਟਦੀਆਂ ਨਜਰ ਨਹੀਂ ਆਉਂਦੀਆਂ, ਕਿਉਂਕਿ ਜੱਜ ਵਲੋਂ ਅੱਜ ਦੀ ਪੇਸ਼ੀ ਦੌਰਾਨ ਉਸਨੂੰ ਜਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਦਰਅਸਲ ਉੱਪੂ 'ਤੇ ਦੋਸ਼ ਹਨ ਕਿ ਉਸਨੇ ਆਪਣੀ ਸਾਬਕਾ ਘਰਵਾਲੀ ਦੇ ਮੌਜੂਦਾ ਪਤੀ ਨੂੰ ਕਿਡਨੈਪ ਕਰ, ਉਸਦੇ ਇੰਡੀਆ ਰਹਿੰਦੇ ਪਰਿਵਾਰ ਬਾਰੇ ਧਮਕੀਆਂ ਦੇ, ਉਸਨੂੰ ਇੰਡੀਆ ਦੇ ਜਹਾਜ ਚੜ੍ਹਾ ਦਿੱਤਾ। ਕੁਝ ਦਿਨਾਂ ਬਾਅਦ ਵੀਜਾ ਲਗਵਾਕੇ ਉੱਪੂ ਦੀ ਪਤਨੀ ਦਾ ਮੌਜੂਦਾ ਘਰ ਵਾਲਾ ਮੈਲਬੋਰਨ ਪੁੱਜਾ ਤੇ ਉਸਨੇ ਆਪਣੀ ਪਤਨੀ ਨਾਲ ਰੱਲਕੇ ਉੱਪੂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਉੱਪੂ ਦੀ ਅਗਲੀ ਪੇਸ਼ੀ ਨਵੰਬਰ ਵਿੱਚ ਮੈਲਬੋਰਨ ਮੈਜੀਸਟ੍ਰੇਟ ਅਦਾਲਤ ਵਿੱਚ ਹੈ।