ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਤੋਂ ਨਿਊਜੀਲੈਂਡ ਦੀ ਖੂਬਸੁਰਤੀ ਦੇਖਣ ਅਤੇ ਇੱਥੇ ਕਰੀਬ ਇੱਕ ਸਾਲ ਦਾ ਲੰਬਾ ਸਮਾਂ ਬਿਤਾਉਣ ਆਏ ਯੂਕੇ ਦੇ ਸਾਈਮਨ ਉਸ਼ਰ ਅਤੇ ਉਸਦੇ ਪਰਿਵਾਰ ਨੂੰ ਟਿਨੈਂਸੀ ਟ੍ਰਿਿਬਊਨਲ ਨੇ ਵੱਡੀ ਰਾਹਤ ਦਿੱਤੀ ਹੈ। ਟ੍ਰਿਿਬਊਨਲ ਨੇ ਕਿਰਾਏ ਦੇ ਘਰ ਦੇ ਮਾਲਕ ਨੂੰ $18,000 ਬਤੌਰ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਦਰਅਸਲ ਜਿਸ ਕਿਰਾਏ ਦੇ ਘਰ ਨੂੰ ਸਾਈਮਨ ਨੇ ਇੱਕ ਸਾਲ ਲਈ ਕਿਰਾਏ 'ਤੇ ਲਿਆ ਸੀ, ਉਹ ਬਿਲਕੁਲ ਵੀ ਰਿਹਾਇਸ਼ਯੋਗ ਨਹੀਂ ਸੀ ਅਤੇ ਉਸ ਵਿੱਚ ਕਈ ਖਾਮੀਆਂ ਸਨ, ਜਿਨ੍ਹਾਂ ਨੂੰ ਦੂਰ ਕਰਨਾ ਟ੍ਰਿਿਬਊਨਲ ਅਨੁਸਾਰ ਮਾਲਕ ਦੀ ਪਹਿਲੀ ਜਿੰਮੇਵਾਰੀ ਬਣਦੀ ਸੀ। ਹਾਲਾਂਕਿ ਮਾਲਕ ਨੇ ਇਸ ਫੈਸਲੇ ਖਿਲਾਫ ਅਦਾਲਤ ਵਿੱਚ ਜਾਣ ਦਾ ਮਨ ਬਣਾਇਆ ਹੈ, ਪਰ ਉਸਤੋਂ ਪਹਿਲਾਂ ਸਾਰੇ ਤੱਥਾਂ ਨੂੂੰ ਦੇਖਦਿਆਂ ਫੈਸਲਾ ਲਿਆ ਜਾਏਗਾ ਕਿ ਮਾਲਕ ਦੀ ਅਪੀਲ ਨੂੰ ਸੁਣਿਆ ਜਾਏਗਾ ਜਾਂ ਨਹੀਂ।