ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਫਰੀਮੇਨ ਬੇਅ ਦੇ ਕੈਫੇ ਤੇ ਗਰੇਲਿਨ ਦੇ ਘਰ ਨੂੰ ਧੱਕੇ ਨਾਲ ਵੇਚਣ ਦੀ ਤਿਆਰੀ ਵਿੱਚ ਹੈ, ਅਜਿਹਾ ਇਸ ਲਈ ਕਿਉਂਕਿ ਕਾਰੋਬਾਰ ਅਤੇ ਘਰ ਦੇ ਭਾਰਤੀ ਮੂਲ ਦੇ ਮਾਲਕ ਦਿਲੀ ਕੁਮਾਰ ਰੂਪਾ ਨੇ ਆਕਲੈਂਡ ਕਾਉਂਸਲ ਦੇ ਟੈਕਸਾਂ ਦੇ ਰੂਪ ਵਿੱਚ $900,000 ਦੇ ਕਰੀਬ ਦੀ ਅਦਾਇਗੀ ਦੇਣੀ ਹੈ, ਜੋ ਕਈ ਸਾਲਾਂ ਤੋਂ ਬਕਾਇਆ ਸੀ ਤੇ ਆਕਲੈਂਡ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਕਾਇਆ ਟੈਕਸ ਅਦਾਇਗੀ ਤੇ ਪਨੇਲਟੀ ਡੈਬਟ ਹੈ। ਐਨ ਜੈਡ ਹੈਰਲਡ ਅਨੁਸਾਰ ਦਿਲੀਪ ਰੂਪਾ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੁਰਖੀਆਂ ਵਿੱਚ ਰਹਿ ਚੁੱਕੇ ਸਨ, ਜਦੋਂ ਉਨ੍ਹਾਂ ਨੂੰ ਕਿਊ ਆਰ ਕੋਡ ਕਾਰੋਬਾਰ 'ਤੇ ਡਿਸਪਲੇਅ ਨਾ ਕਰਨ ਦੇ ਚਲਦਿਆਂ ਕੇਸ ਦੀ ਕਾਰਵਾਈ ਤੋਂ ਬਾਅਦ $1500 ਦਾ ਜੁਰਮਾਨਾ ਵੀ ਲਾਇਆ ਗਿਆ ਸੀ।