ਆਕਲੈਂਡ (ਹਰਪ੍ਰੀਤ ਸਿੰਘ) - ਜਿੱਥੇ ਪਹਿਲਾਂ ਹੀ ਏਅਰ ਨਿਊਜੀਲੈਂਡ ਨੇ ਵਲੰਿਗਟਨ- ਇਨਵਰਕਾਰਗਿਲ ਦੀ ਸਿੱਧੀ ਉਡਾਣ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ, ਉੱਥੇ ਹੀ ਹੁਣ ਏਅਰ ਨਿਊਜੀਲੈਂਡ ਨੇ ਕੁਈਨਜ਼ਟਾਊਨ-ਕ੍ਰਾਈਸਚਰਚ, ਡੁਨੇਡਿਨ-ਵਲੰਿਗਟਨ, ਕ੍ਰਾਈਸਚਰਚ-ਨਿਊਪਲਾਈਮਾਊਥ, ਬਲੇਨਹੇਮ-ਵਲੰਿਗਟਨ ਦੀਆਂ ਉਡਾਣਾ ਦੀ ਗਿਣਤੀ ਵਿੱਚ ਕਟੌਤੀ ਅਤੇ ਉਡਾਣਾ ਲਈ ਵਰਤੇ ਜਾਣ ਵਾਲੇ ਜਹਾਜਾਂ ਵਿੱਚ ਤਬਦੀਲੀ ਦਾ ਫੈਸਲਾ ਲਿਆ ਹੈ, ਜਿਸ ਨਾਲ ਰੋਜਾਨਾ ਦੀਆਂ ਉਡਾਣਾ ਮਗਰ ਘੱਟੋ-ਘੱਟ 100 ਯਾਤਰੀਆਂ ਦੀ ਸਮਰਥਾ ਹਰੇਕ ਰੂਟ 'ਤੇ ਘਟੇਗੀ। ਇਹ ਫੈਸਲਾ ਵਰਤੋਂ ਵਿੱਚ ਲਿਆਏ ਜਾਣ ਵਾਲੇ ਜਹਾਜਾਂ ਦੀ ਵਰਤੋਂ ਘਟਾਉਣ ਤੇ ਯਾਤਰੀਆਂ ਦੀ ਗਿਣਤੀ ਘਟਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ।