ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਪੀਆਰ ਜਾਂ ਸਿਟੀਜਨ ਜੋ ਆਪਣੇ ਪਾਰਟਨਰ ਨਾਲ ਘੱਟੋ-ਘੱਟ ਬੀਤੇ 12 ਮਹੀਨਿਆਂ ਤੋਂ ਰਹਿ ਰਹੇ ਹਨ, ਹੁਣ ਉਨ੍ਹਾਂ ਲਈ ਵਰਕ ਵੀਜਾ ਜਾਂ ਵੀਜੀਟਰ ਵੀਜਾ ਦਾ ਸਮਾਂ 2 ਸਾਲ ਤੋਂ ਵਧਾਕੇ 3 ਸਾਲ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਪਾਰਟਨਰ ਦੀ ਰੈਜੀਡੈਂਸੀ ਅਪਲਾਈ ਕਰਨ ਮੌਕੇ ਵੀ ਕਾਫੀ ਸੌਖਾ ਰਹੇਗਾ। ਇਹ ਫੈਸਲਾ 1 ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਇਹ ਫੈਸਲਾ ਸਰਕਾਰ ਵਲੋਂ ਇਮੀਗ੍ਰੇਸ਼ਨ ਸਿਸਟਮ ਨੂੰ ਇੱਕ ਵਿਸ਼ਵ ਪੱਧਰ ਦਾ ਇਮੀਗ੍ਰੇਸ਼ਨ ਸਿਸਟਮ ਬਨਾਉਣ ਦਾ ਹੈ, ਤਾਂ ਜੋ ਨਿਊਜੀਲੈਂਡ ਦੀ ਅਰਥ0ਵਿਵਸਥਾ ਲਈ ਲੋੜੀਂਦੇ ਸੱਕਿਲ ਨੂੰ ਨਿਊਜੀਲੈਂਡ ਲਈ ਆਕਰਸ਼ਿਤ ਕੀਤਾ ਜਾ ਸਕੇ।