Thursday, 21 November 2024
02 October 2024 New Zealand

ਨਿਊਜੀਲੈਂਡ ਆ ਰਹੀਆਂ ਨਰਸਾਂ ਜੇ ਇਸ ਗੱਲ ਦਾ ਰੱਖਣਗੀਆਂ ਧਿਆਨ ਤਾਂ ਨਹੀਂ ਹੋਣਾ ਪਏਗਾ ਖੱਜਲ-ਖੁਆਰ

ਨਿਊਜੀਲੈਂਡ ਆ ਰਹੀਆਂ ਨਰਸਾਂ ਜੇ ਇਸ ਗੱਲ ਦਾ ਰੱਖਣਗੀਆਂ ਧਿਆਨ ਤਾਂ ਨਹੀਂ ਹੋਣਾ ਪਏਗਾ ਖੱਜਲ-ਖੁਆਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਾਲ ਵਿੱਚ ਹੀ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਪੁੱਜੀਆਂ ਸੈਂਕੜੇ ਨਰਸਾਂ ਨੌਕਰੀ ਨਾ ਲੱਭਣ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਹਨ, ਕੁਝ ਇੱਕ ਨੇ ਤਾਂ ਕਈ ਮਹੀਨਿਆਂ ਤੋਂ ਕੰਮ ਨਾ ਮਿਲਣ ਕਾਰਨ ਇੰਡੀਆ ਵਾਪਸੀ ਦੀ ਯੋਜਨਾ ਵੀ ਬਣਾ ਲਈ ਹੈ। ਪਰ ਅਜਿਹਾ ਹੋਣੋ ਟਾਲਿਆ ਜਾ ਸਕਦਾ ਹੈ, ਬਸ਼ਰਤੇ ਨਿਊਜੀਲੈਂਡ ਪੁੱਜਣ ਤੋਂ ਪਹਿਲਾਂ ਨਰਸਾਂ ਕੁਝ ਗੱਲਾਂ ਦਾ ਧਿਆਨ ਰੱਖਣ।
ਸਭ ਤੋਂ ਪਹਿਲਾਂ ਸੀਏਪੀ (ਕੰਪੀਟੇਂਸ ਅਸੇਸਮੈਂਟ ਪ੍ਰੋਗਰਾਮ) ਜੇ ਤੁਸੀਂ ਕਲੀਅਰ ਕਰ ਵੀ ਲਿਆ ਹੈ ਤਾਂ ਵਿਦੇਸ਼ੀ ਹੋਣ ਦੇ ਨਾਤੇ ਤੁਹਾਨੂੰ ਐਨ ਸੀ ਐਨ ਜੈਡ (ਨਰਸਿੰਗ ਕਾਉਂਸਲ ਆਫ ਨਿਊਜੀਲੈਂਡ) ਨਾਲ ਰਜਿਸਟਰ ਹੋਣਾ ਲਾਜਮੀ ਹੈ। ਇਸ ਤੋਂ ਬਾਅਦ ਨਿਊਜੀਲੈਂਡ ਆਉਣ ਲਈ ਵੀਜਾ ਜਾਰੀ ਹੋ ਜਾਂਦਾ ਹੈ, ਪਰ ਇੱਥੇ ਸਭ ਤੋਂ ਵੱਡੀ ਦਿੱਕਤ ਹੈ ਕਿ ਇਹ ਵੀਜੀਟਰ ਵੀਜਾ ਹੁੰਦਾ ਹੈ, ਜਿਸ ਦੀ ਮੱਦਦ ਨਾਲ ਤੁਸੀਂ ਨਿਊਜੀਲੈਂਡ ਆਕੇ ਆਪਣਾ ਇਮਪਲਾਇਰ ਲੱਭ ਸਕਦੇ ਹੋ ਤੇ ਐਕਰੀਡੇਟਡ ਵਰਕ ਵੀਜਾ ਜਾਂ ਵਰਕ ਇਨ ਨਿਊਜੀਲੈਂਡ ਸ਼੍ਰੇਣੀ ਤਹਿਤ ਅਪਲਾਈ ਕਰ ਸਕਦੇ ਹੋ, ਪਰ ਕਿਉਂਕਿ ਇਸ ਵੇਲੇ ਬਹੁਤੇ ਇਮਪਲਾਇਰ ਵੀਜਾ ਐਪਲੀਕੇਸ਼ਨ ਪ੍ਰੋਸੈਸ ਲਈ ਨਰਸਾਂ ਦੀ ਮੱਦਦ ਨਹੀਂ ਕਰ ਰਹੇ, ਨਤੀਜੇ ਵਜੋਂ ਨਰਸਾਂ ਵਰਕ ਵੀਜਾ ਅਪਲਾਈ ਨਹੀਂ ਕਰ ਸਕਦੀਆਂ ਤੇ ਥਾਂ-ਥਾਂ ਧੱਕੇ ਖਾਣ ਨੂੰ ਮਜਬੂਰ ਹੋ ਜਾਂਦੀਆਂ ਹਨ।
ਸੋ ਜੇ ਤੁਸੀਂ ਨਿਊਜੀਲੈਂਡ ਆਉਣ ਦਾ ਮਨ ਬਣਾ ਹੀ ਲਿਆ ਹੈ ਤਾਂ ਸੀਏਪੀ ਕਰਨ ਤੋਂ ਬਾਅਦ ਅਤੇ ਐਨਸੀਐਨਜੈਡ ਨਾਲ ਰਜਿਸਟਰ ਹੋਣ ਤੋਂ ਬਾਅਦ ਆਨਲਾਈਨ ਅਜਿਹੇ ਇਮਪਲਾਇਰ ਦੀ ਭਾਲ ਕਰੋ ਜੋ ਤੁਹਾਨੂੰ ਜੋਬ ਆਫਰ ਦੇ ਸਕੇ ਤੇ ਤੁਸੀਂ ਨਿਊਜੀਲੈਂਡ ਪੁੱਜਣ ਤੋਂ ਪਹਿਲਾਂ ਹੀ ਵਰਕ ਵੀਜਾ ਅਪਲਾਈ ਕਰ ਤੁਸੀਂ ਵਰਕ ਵੀਜਾ 'ਤੇ ਹੀ ਨਿਊਜੀਲੈਂਡ ਪੁੱਜੋ।

ADVERTISEMENT
NZ Punjabi News Matrimonials