ਮੈਲਬੋਰਨ (ਹਰਪ੍ਰੀਤ ਸਿੰਘ) - ਪੱਛਮੀ ਸਿਡਨੀ ਵਿੱਚ ਬਣ ਰਹੇ ਨਵੇਂ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਲਿਆ ਹੈ। ਇੱਥੇ ਅੱਜ ਪਹਿਲੀ ਟੈਸਟ ਲੈਂਡਿੰਗ ਦਾ ਸਫਲ ਪ੍ਰੀਖਣ ਹੋ ਗਿਆ ਹੈ ਤੇ ਆਉਂਦੇ ਦਿਨਾਂ ਵਿੱਚ ਕੁਝ ਹੋਰ ਫਲਾਈਟਾਂ ਦੀ ਟੈਸਟ ਲੈਂਡਿੰਗ ਵੀ ਕਰਵਾਈ ਜਾਏਗੀ। ਏਅਰਪੋਰਟ ਦੇ ਚੀਫ ਐਗਜੀਕਿਊਟਿਵ ਸਾਈਮਨ ਹਿਕੀ ਅਨੁਸਾਰ ਸਫਲ ਲੈਂਡਿੰਗ ਕਰਵਾਏ ਜਾਣਾ ਆਪਣੇ ਆਪ ਵਿੱਚ ਇੱਕ ਮੀਲ ਪੱਥਰ ਦੀ ਸਥਾਪਨਾ ਹੈ, ਕਿਉਂਕਿ ਇਸ ਨਾਲ ਪੁਸ਼ਟੀ ਹੁੰਦੀ ਹੈ ਕਿ ਰਨਵੇਅ ਉਡਾਣਾ ਦੀ ਸੁਰੱਖਿਅਤ ਲੈਂਡਿੰਗ ਲਈ ਬਿਲਕੁਲ ਤਿਆਰ ਹੈ। ਉਨ੍ਹਾਂ ਦੱਸਿਆ ਕਿ ਏਅਰਪੋਰਟ ਸ਼ੁਰੂ ਹੋਣ ਮਗਰੋਂ ਇਸ ਏਅਰਪੋਰਟ 'ਤੇ ਦਰਜਨਾਂ ਉਡਾਣਾ ਰੋਜਾਨਾ ਲੈਂਡ ਕਰਨਗੀਆਂ।