ਆਕਲੈਂਡ (ਹਰਪ੍ਰੀਤ ਸਿੰਘ) - 1 ਅਕਤੂਬਰ ਤੋਂ ਲਾਗੂ ਹੋਣ ਵਾਲੀਆਂ ਇਮੀਗ੍ਰੇਸ਼ਨ ਨਿਊਜੀਲੈਂਡ ਦੀਆਂ ਨਵੀਆਂ ਫੀਸਾਂ ਤੋਂ ਪਹਿਲਾਂ ਹਰ ਕੋਈ ਚਾਹੁੰਦਾ ਸੀ ਕਿ ਉਨ੍ਹਾਂ ਦੀ ਫਾਈਲ ਅਪਲਾਈ ਹੋ ਜਾਏ, ਕਿਉਂਕਿ 1 ਅਕਤੂਬਰ ਤੋਂ ਇਨ੍ਹਾਂ ਵਿੱਚ ਫੀਸਾਂ ਵਿੱਚ ਲਗਭਗ ਦੁੱਗਣੇ ਵਾਧੇ ਹੋਣੇ ਸਨ। ਪਰ ਹਜਾਰਾਂ ਦੀ ਗਿਣਤੀ ਵਿੱੱਚ ਅਚਾਨਕ ਲੱਗਣ ਵਾਲੀਆਂ ਫਾਈਲਾਂ ਦੀ ਵਧੀ ਗਿਣਤੀ ਕਾਰਨ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਆਨਲਾਈਨ ਸਿਸਟਮ ਵਿੱਚ ਦਿੱਕਤ ਆ ਗਈ, ਜੋ ਕਾਫੀ ਤਣਾਅ ਭਰਿਆ ਸਾਬਿਤ ਹੋਇਆ।
ਉਦਾਹਰਣ ਦੇ ਤੌਰ 'ਤੇ ਜਸਮੀਤ ਸਿੰਘ (ਬਦਲਿਆ ਨਾਮ) ਜੇ ਆਪਣੇ ਪਾਰਟਨਰ ਦੀ ਫਾਈਲ ਸੋਮਵਾਰ ਰਾਤ ਤੋਂ ਪਹਿਲਾਂ ਲਾਉਣ ਵਿੱਚ ਸਫਲ ਰਹਿੰਦਾ ਤਾਂ ਉਸਨੂੰ ਸਿਰਫ $2750 ਹੀ ਅਦਾ ਕਰਨੇ ਪੈਣੇ ਸਨ, ਪਰ ਸੋਮਵਾਰ ਰਾਤ 12 ਵਜੇ ਤੋਂ ਇਹ ਫੀਸ ਵੱਧ ਕੇ $5360 ਹੋ ਜਾਣੀ ਸੀ। ਪਰ ਜਸਮੀਤ ਦਾ ਡਰ ਉਸ ਵੇਲੇ ਹਕੀਕਤ ਬਣ ਗਿਆ, ਜਦੋਂ ਸਿਸਟਮ ਆਉਟੇਜ ਕਾਰਨ ਉਹ ਫਾਈਲ ਲਾਉਣ ਵਿੱਚ ਸਫਲ ਨਾ ਹੋ ਸਕਿਆ, ਸਿਰਫ ਜਸਮੀਤ ਹੀ ਨਹੀਂ ਉਸ ਜਿਹੇ ਸੈਂਕੜੇ-ਹਜਾਰਾਂ ਲੋਕ ਕਈ ਦਿਨਾਂ ਤੋਂ ਫਾਈਲ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਿਸਟਮ ਦੀ ਦਿੱਕਤ ਕਾਰਨ ਬਹੁਤੇ ਅਜਿਹਾ ਕਰਨ ਵਿੱਚ ਅਸਫਲ ਰਹੇ, ਜੋ ਇਨ੍ਹਾਂ ਐਪਲੀਕੈਂਟਾਂ ਲਈ ਕਾਫ ਦਿੱਕਤਾਂ ਤੇ ਤਣਾਅ ਭਰਿਆ ਸਾਬਿਤ ਹੋਇਆ। ਨਵੀਆਂ ਲਾਗੂ ਫੀਸਾਂ ਦੀਆਂ ਦਰਾਂ ਇਸ ਲੰਿਕ 'ਤੇ ਚੈੱਕ ਕੀਤੀਆਂ ਜਾ ਸਕਦੀਆਂ ਹਨ।