ਆਕਲੈਂਡ (ਹਰਪ੍ਰੀਤ ਸਿੰਘ) - ਸੈਂਸਸ ਦੇ ਤਾਜਾ ਜਾਰੀ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਭ ਤੋਂ ਤੇਜੀ ਨਾਲ ਵਧੀ ਹੈ। ਸੈਂਸਸ ਦੇ 2018 ਤੋਂ 2023 ਤੱਕ ਦੇ ਤਾਜਾ ਜਾਰੀ ਆਂਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ 45.1% ਦਾ ਵਾਧਾ ਹੋਇਆ ਹੈ। ਸੂਚੀਬੱਧ ਕੀਤੇ ਜਾਣ 'ਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਨਿਊਜੀਲੈਂਡ ਵਿੱਚ 9ਵੇਂ ਨੰਬਰ 'ਤੇ ਹੈ। ਹੋਰਾਂ ਭਾਸ਼ਾਵਾਂ ਵਿੱਚ ਪੰਜਾਬੀ ਤੋਂ ਬਾਅਦ ਸਭ ਤੋਂ ਤੇਜੀ ਨਾਲ ਵਧੀ ਭਾਸ਼ਾ ਫਿਲੀਪੀਨਜ਼ ਦੀ ਟੇਗਾਲੋਗ (37.1%) ਹੈ ਅਤੇ ਉਸਤੋਂ ਬਾਅਦ ਅਫਰੀਕਾਨਜ਼ (32.1%) ਹੈ।
ਆਂਕੜੇ ਇਹ ਵੀ ਦੱਸਦੇ ਹਨ ਕਿ ਆਕਲੈਂਡ ਵਿੱਚ ਸਭ ਤੋਂ ਜਿਆਦਾ ਬਹੁਗਿਣਤੀ ਭਾਈਚਾਰੇ ਵੱਸਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਜਿਆਦਾ 31.1% ਏਸ਼ੀਅਨ ਮੂਲ ਦੇ ਲੋਕ ਹਨ।