ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਡੁਨੇਡਿਨਮ ਨਾਰਥ ਓਟੇਗੋ ਤੇ ਸੈਂਟਰਲ ਕਲੂਥਾ ਵਿੱਚ ਹਾਲਾਤ ਲਗਾਤਾਰ ਵਿਗੜੇ ਹੋਏ ਹਨ, ਬੀਤੇ 34 ਘੰਟਿਆਂ ਵਿੱਚ ਕਈ ਇਲਾਕਿਆਂ ਵਿੱਚ 150 ਐਮਐਮ ਤੋਂ ਵੀ ਵਧੇਰੇ ਬਾਰਿਸ਼ ਹੋ ਚੁੱਕੀ ਹੈ। ਐਮਰਜੈਂਸੀ ਮੈਨੇਜੇਮੈਂਟ ਨੇ ਰਾਤ ਭਰ ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਨੂੰ ਕਿਹਾ ਹੈ,ਕਿਉਂਕਿ ਰਾਤਭਰ ਹੋਣ ਵਾਲੀ ਬਾਰਿਸ਼ ਕਾਰਨ ਹਾਲਾਤ ਕਿਸੇ ਵੇਲੇ ਵੀ ਵਿਗੜ ਸਕਦੇ ਹਨ। ਡੁਨੇਡਿਨ ਵਿੱਚ ਇਸ ਵੇਲੇ ਕਈ ਇਲਾਕਿਆਂ ਵਿੱਚ ਪਾਣੀ ਭਰ ਚੁੱਕਾ ਹੈ। ਸਿਿਵਲ ਡਿਫੈਂਸ ਇਸ ਵੇਲੇ ਕਾਰਜਸ਼ੀਲ ਹੋ ਚੁੱਕਾ ਹੈ ਤੇ ਨਦੀਆਂ ਵਿੱਚ ਹੜ੍ਹ ਆਉਣ ਦੀ ਭਵਿੱਖਬਾਣੀ ਅਮਲ ਵਿੱਚ ਹੈ।