ਆਕਲੈਂਡ (ਹਰਪ੍ਰੀਤ ਸਿੰਘ) - 2023 ਸੈਂਸਸ ਦੇ ਜਾਰੀ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਨੇ ਚੀਨੀ ਲੋਕਾਂ ਨੂੰ ਪਛਾੜ ਦਿੱਤਾ ਹੈ ਤੇ ਇਸਦੇ ਨਾਲ ਹੀ ਤੀਜੇ ਨੰਬਰ ਦਾ ਸਭ ਤੋਂ ਵੱਧ ਗਿਣਤੀ ਵਾਲਾ ਭਾਈਚਾਰਾ ਬਣ ਗਿਆ ਹੈ। ਸੈਂਸਸ 2023 ਵਿੱਚ 292,092 ਲੋਕਾਂ ਨੇ ਭਾਰਤੀ ਹੋਣ ਦਾ ਦਾਅਵਾ ਕੀਤਾ ਹੈ, ਜੋ ਕਿ 2022 ਦੇ ਮੁਕਾਬਲੇ 18% ਜਿਆਦਾ ਹੈ।
ਸਭ ਤੋਂ ਜਿਆਦਾ ਯੂਰਪੀਅਨ ਲੋਕਾਂ ਦੀ ਗਿਣਤੀ 3,099,858 ਹੈ ਅਤੇ ਉਸਤੋਂ ਬਾਅਦ ਮਾਓਰੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ 887,493 ਦੂਜੇ ਨੰਬਰ 'ਤੇ ਹੈ। ਚੀਨੀ ਮੂਲ ਦੇ ਲੋਕ ਚੌਥੇ ਨੰਬਰ 'ਤੇ ਹਨ, ਜਿਨ੍ਹਾਂ ਦੀ ਗਿਣਤੀ 279,039 ਹੈ।