ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਤੇ ਕਲੁਥਾ ਵਿਖੇ ਅਜੇ ਵੀ ਲੋਕਲ ਸਟੇਟ ਆਫ ਐਮਰਜੈਂਸੀ ਲਾਗੂ ਹੈ, ਰਾਤ 11 ਵਜੇ ਤੱਕ ਮੌਸਮ ਵਿਭਾਗ ਨੇ ਬਾਰਿਸ਼ ਨੂੰ ਲੈਕੇ ਰੈਡ ਵਾਰਨਿੰਗ ਜਾਰੀ ਕੀਤੀ ਹੋਈ ਹੈ, ਭਾਵ ਅਜੇ ਵੀ ਕਾਫੀ ਬਾਰਿਸ਼ ਹੋਣੀ ਬਾਕੀ ਹੈ। ਬੀਤੇ 40 ਘੰਟਿਆਂ ਵਿੱਚ ਪੂਰੀ ਅਕਤੂਬਰ ਦੇ ਦੁੱਗਣੇ ਦੇ ਮੁਕਾਬਲੇ ਬਾਰਿਸ਼ ਹੋ ਚੁੱਕੀ ਹੈ ਤੇ ਇਸੇ ਲਈ ਹਾਲਾਤ ਹਰ ਪਾਸੇ ਹੜ੍ਹਾਂ ਵਰਗੇ ਬਣੇ ਹੋਏ ਹਨ। ਲੋਕ ਬੰਨ ਲਾਕੇ ਆਪਣੇ ਘਰਾਂ ਵਿੱਚ ਪਾਣੀ ਵੜਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਇਲਾਕਿਆਂ ਵਿੱਚ ਪਾਣੀ ਦੇ ਪੱਧਰ ਵਧਣ ਕਾਰਨ ਲੋਕ ਆਪਣੇ ਹੀ ਘਰਾਂ ਵਿੱਚ ਟਰੇਪ ਹੋ ਗਏ ਹਨ। ਸੜਕਾਂ ਬੰਦ ਪਈਆਂ ਹਨ ਤੇ ਇਸੇ ਕਾਰਨ 100 ਦੇ ਕਰੀਬ ਰਿਹਾਇਸ਼ੀਆਂ ਨੂੰ ਅਜੇ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਰਹਿੰਦਾ ਹੈ।