ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਇੱਕ ਵਾਰ ਫਿਰ ਤੋਂ ਸਾਫ ਕੀਤਾ ਹੈ ਕਿ ਜੋ ਅੰਤਰ-ਰਾਸ਼ਟਰੀ ਵਿਦਿਆਰਥੀ ਨਿਊਜੀਲੈਂਡ ਪੜ੍ਹਣ ਆਉਣਾ ਚਾਹੁੰਦੇ ਹਨ, ਖਾਸਕਰ ਭਾਰਤੀ ਤੇ ਚੀਨੀ ਵਿਿਦਆਰਥੀ, ਉਹ ਘੱਟੋ-ਘੱਟ ਟਰੈਵਲ ਡੇਟ ਤੋਂ 4 ਮਹੀਨੇ ਪਹਿਲਾਂ ਵੀਜਾ ਅਪਲਾਈ ਕਰਨ, ਨਹੀਂ ਤਾਂ ਉਨ੍ਹਾਂ ਦੇ ਵੀਜਾ ਦੀ ਕੋਈ ਗਾਰੰਟੀ ਨਹੀਂ।
ਭਾਰਤੀ ਵਿਿਦਆਰਥੀਆਂ ਦਾ ਹਵਾਲਾ ਦਿੰਦਿਆਂ ਇਮੀਗ੍ਰੇਸ਼ਨ ਨੇ ਦੱਸਿਆ 2023 ਵਿੱਚ 40% ਵਿਿਦਆਰਥੀਆਂ ਨੇ ਸਿਰਫ 6 ਹਫਤੇ ਪਹਿਲਾਂ ਵੀਜਾ ਫਾਈਲਾਂ ਲਾਈਆਂ ਸਨ, ਜਦਕਿ 6% ਨੇ ਸਿਰਫ ਇੱਕ ਹਫਤੇ ਪਹਿਲਾਂ। ਵੀਜਾ ਫਾਈਲਾਂ ਦਾ ਇਸ ਵੇਲੇ ਪੂਰਾ ਜੋਰ ਹੈ ਤੇ ਜਿਨ੍ਹਾਂ ਦੇਰੀ ਨਾਲ ਫਾਈਲ ਲਾਓਗੇ, ਉਨ੍ਹਾਂ ਹੀ ਫਾਈਲ ਪ੍ਰੋਸੈਸ ਹੋਣ ਦੇ ਘੱਟ ਮੌਕੇ ਹਨ।