ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜੋ ਜਾਹਿਰ ਤੌਰ 'ਤੇ ਮਾਪਿਆਂ ਦੀ ਚਿੰਤਾ ਵਧਾਉਣਗੇ। ਪਰ ਇਨ੍ਹਾਂ ਕੁਝ ਕੁ ਮਾਪਿਆਂ ਦੀ ਤਾਰੀਫ ਬਣਦੀ ਹੈ, ਜਿਨ੍ਹਾਂ ਦੇ ਬੱਚੇ ਬੁਰੀ ਸੰਗਤ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਲੋਕਾਂ ਸਾਹਮਣੇ ਸੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਬੱਚੇ ਜੋ 15 ਸਾਲਾਂ ਤੋਂ ਵੀ ਘੱਟ ਉਮਰ ਦੇ ਸਨ, ਆਪਣੀ ਨਸ਼ੇ ਦੀ ਆਦਤ ਪੂਰੀ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ (ਫੇਸਬੁੱਕ, ਇੰਸਟਾਗਰਾਮ, ਸਨੇਪਚੇਟ) ਦੀ ਵਰਤੋਂ ਕਰ ਰਹੇ ਸਨ, ਬੱਚਿਆਂ ਨੇ ਮਾਪਿਆਂ ਸਾਹਮਣੇ ਕਬੂਲਿਆ ਵੀ ਕਿ ਆਨਲਾਈਨ ਅਜਿਹੇ ਡੀਲਰਾਂ ਦੀ ਭਰਮਾਰ ਹੈ, ਜੋ ਨਸ਼ੀਲੇ ਪਦਾਰਥ ਵੀਡ, ਕੈਟਾਮਾਈਨ ਆਦਿ ਵੇਚਦੇ ਹਨ ਅਤੇ ਇਨ੍ਹਾਂ ਨੂੰ ਊਬਰ ਈਟਸ ਦੇ ਆਰਡਰਾਂ ਦੀ ਆੜ ਵਿੱਚ ਘਰਾਂ ਤੱਕ ਪਹੁੰਚਾਏ ਜਾਂਦੇ ਹਨ। ਸੱਚਮੁੱਚ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।