ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਤਾਮਿਲ ਭਾਈਚਾਰੇ ਨੂੰ ਵੱਸਦਿਆਂ 50 ਸਾਲ ਤੋਂ ਵਧੇੇਰੇ ਦਾ ਸਮਾਂ ਹੋ ਗਿਆ ਹੈ ਤੇ ਆਪਣੀ ਇਸ ਉਪਲਬਧੀ ਨੂੰ ਦਰਸਾਉਣ ਤੇ ਆਪਣੇ ਸਭਿਆਚਾਰ ਨੂੰ ਵਾਈਡਰ ਕਮਿਊਨਿਟੀ ਸਾਹਮਣੇ ਲਿਆਉਣ ਲਈ ਵਲੰਿਗਟਨ ਵਿੱਚ ਇਸ ਮਹੀਨੇ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਜਾ ਰਿਹਾ ਹੈ, ਜਿਸ ਦਾ ਮਕਸਦ ਨਿਊਜੀਲੈਂਡ ਵੱਸਦੇ ਤਾਮਿਲ ਭਾਈਚਾਰੇ ਵਲੋਂ ਉਨ੍ਹਾਂ ਵਲੋਂ ਨਿਊਜੀਲੈਂਡ ਦੀ ਆਰਥਿਕ ਉਨੱਤੀ ਲਈ ਦਿੱਤੇ ਸਹਿਯੋਗ, ਉਨ੍ਹਾਂ ਦੇ ਵਿਰਸੇ ਨੂੰ ਸਾਰਿਆਂ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾਏਗਾ।