ਆਕਲੈਂਡ (ਹਰਪ੍ਰੀਤ ਸਿੰਘ) - ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ ਵਿੱਚ ਕੋਈ ਭਾਰਤੀ ਮੂਲ ਦੀ ਮਹਿਲਾ ਚੇਅਰ ਆਫ ਲੋਕਲ ਬੋਰਡ ਚੁਣੀ ਗਈ ਹੋਏ ਤੇ ਇਹ ਮਾਣ ਏਲਾ ਕੁਮਾਰ ਨੇ ਪੁਕੀਟਾਪਾਪਾ ਲੋਕਲ ਬੋਰਡ ਦੀ ਹੈੱਡ ਬਣਕੇ ਹਾਸਿਲ ਕੀਤਾ ਹੈ। ਉਨ੍ਹਾਂ ਨੂੰ ਕੀਵੀ ਇੰਡੀਅਨ ਹਾਲ ਆਫ ਫੇਮ ਅਵਾਰਡ 2024 ਵਿੱਚ ਹਾਲ ਆਫ ਫੇਮ ਅਵਾਰਡ ਨਾਲ ਵੀ ਸਨਮਾਨਿਆ ਗਿਆ ਹੈ। ਇਸ ਤੋਂ ਪਹਿਲਾਂ ਉਹ 2010 ਵਿੱਚ ਵੀ ਉਹ ਇੱਕ ਵਿਸ਼ੇਸ਼ ਉਪਲਬਧੀ ਹਾਸਿਲ ਕਰ ਚੁੱਕੇ ਹਨ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਭਾਰਤੀ ਮੂਲ ਦੀ ਮਹਿਲਾ ਵਜੋਂ ਲੋਕਲ ਬੋਰਡ ਮੈਂਬਰ ਚੁਣਿਆ ਗਿਆ ਸੀ।