ਆਕਲੈਂਡ (ਹਰਪ੍ਰੀਤ ਸਿੰਘ) - ਟਰੇਡ ਮਨਿਸਟਰ ਟੋਡ ਮੇਕਲੇਅ ਨੂੰ ਉਨ੍ਹਾਂ ਦੀ ਭਾਰਤ ਨਾਲ ਨਜਦੀਕੀਆਂ ਵਧਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚਲਦਿਆਂ ਫਰੈਂਡ ਆਫ ਇੰਡੀਆ ਅਵਾਰਡ ਨਾਲ ਸਨਮਾਨਿਆ ਗਿਆ ਹੈ। ਉਨ੍ਹਾਂ ਵਲੋਂ ਦੋਨਾਂ ਦੇਸ਼ਾਂ ਵਿਚਾਲੇ ਨਜਦੀਕੀਆਂ ਵਧਾਉਣ ਲਈ ਭਾਰਤੀ ਟਰੇਡ ਮਨਿਸਟਰ ਪਿਯੁਸ਼ ਗੋਇਲ ਨਾਲ ਬੀਤੇ 9 ਮਹੀਨੇ ਵਿੱਚ 4 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਅਜਿਹਾ ਇਸ ਲਈ ਤਾਂ ਜੋ ਦੋਨਾਂ ਦੇਸ਼ਾਂ ਵਿਚਾਲੇ ਕਾਰੋਬਾਰੀ ਸਾਂਝ ਸਥਾਪਿਤ ਹੋ ਸਕੇ। ਇਹ ਸਨਮਾਨ ਉਨ੍ਹਾਂ ਨੂੰ ਕੀਵੀ ਇੰਡੀਅਨ ਹਾਲ ਆਫ ਫੇਮ ਅਵਾਰਡ 2024 ਦੌਰਾਨ ਦਿੱਤਾ ਗਿਆ ਹੈ।