ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਟਾਕਾਨਿਨੀ ਗੁਰੂਘਰ ਵਿਖੇ ਰੇਸ਼ਮ ਸਿੰਘ ਰਾਏ ਵਲੋਂ ਲਿਖੀ ਪੁਸਤਕ 'ਆਦਤ ਦਾ ਵਿਗਿਆਨ' ਲੋਕ-ਅਰਪਣ ਕੀਤੀ ਗਈ, ਇਹ ਕਿਤਾਬ ਕੰਪੀਟਿਸ਼ਨ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਦਿੱਤੀ ਗਈ ਹੈ। ਕਿਤਾਬ ਵਿੱਚ ਰੇਸ਼ਮ ਸਿੰਘ ਰਾਏ ਵਲੋਂ ਜੋ ਲਿਖਿਆ ਗਿਆ ਹੈ, ਉਸਦਾ ਸੰਖੇਪ ਕੁਝ ਇਸ ਤਰ੍ਹਾਂ ਹੈ:-
-------------------------
ਇਸ ਕਿਤਾਬ ਵਿੱਚ ਪਿਛਲੇ 70 ਸਾਲਾਂ ਦੀ ਸਾਈਕੋਲੋਜੀਕਲ ਰਿਸਰਚ ਨੂੰ ਠੇਠ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰਕੇ ਦੱਸਿਆ ਗਿਆ ਹੈ ਕਿ ਹਰ ਕੋਈ ਮਨੁੱਖ ਆਪਣੀਆਂ ਆਦਤਾਂ ਦਾ ਮਾਲਕ ਹੋ ਸਕਦਾ ਹੈ ਭਾਵ ਉਹ ਆਪਣੀਆਂ ਮਾੜੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਪਾ ਸਕਦਾ ਹੈ।
ਇਸ ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਨੁੱਖ ਆਪਣੇ ਅੰਦਰ ਦੀ ਪਹਿਚਾਣ ਨੂੰ ਕਿਵੇਂ ਬਦਲ ਸਕਦਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਕੋਈ ਵੀ ਮਨੁੱਖ ਆਦਤ ਦੇ ਚਾਰ ਕਦਮ ਸਮਝ ਕੇ ਆਪਣੀ ਆਦਤ ਬਦਲ ਸਕਦਾ ਹੈ, ਮਤਲਬ ਪਹਿਲਾ ਕਦਮ ਇਸ਼ਾਰਾ ਜਿਸ ਨੂੰ ਦ੍ਰਿਸ਼ ਕਰਕੇ ਚੰਗੀ ਆਦਤ ਪਾ ਸਕਦਾ ਹੈ ਇਸ਼ਾਰੇ ਨੂੰ ਅਦ੍ਰਿਸ਼ ਕਰਕੇ ਮਾੜੀ ਆਦਤ ਛੱਡ ਸਕਦਾ ਹੈ। ਮਾੜੀ ਆਦਤ ਦੀ ਤਲਬ ਨੂੰ ਕਮਜ਼ੋਰ ਕਰਕੇ ਅਤੇ ਚੰਗੀ ਆਦਤ ਦੀ ਤਲਬ ਨੂੰ ਮਜਬੂਤ ਕਰਕੇ ਤੁਸੀਂ ਆਪਣੀ ਮਾੜੀ ਆਦਤ ਛੱਡ ਸਕਦੇ ਹੋ ਤੇ ਚੰਗੀ ਆਦਤ ਪਾ ਸਕਦੇ ਹੋ। ਮਾੜੀ ਆਦਤ ਦੇ ਐਕਸਨ ਨੂੰ ਔਖਾ ਕਰਕੇ ਤੇ ਚੰਗੀ ਆਦਤ ਤੇ ਐਕਸ਼ਨ ਨੂੰ ਸੌਖਾ ਕਰਕੇ ਤੁਸੀਂ ਆਪਣੀ ਆਦਤ ਬਦਲ ਸਕਦੇ ਹੋ। ਚੌਥੇ ਅਤੇ ਆਖਰੀ ਕਦਮ ਇਨਾਮ ਤੇ ਜਾ ਕੇ ਵੀ ਤੁਸੀਂ ਆਪਣੀ ਆਦਤ ਬਦਲ ਸਕਦੇ ਹੋ ਚੰਗੀ ਆਦਤ ਪਾਉਣ ਲਈ ਤੁਸੀਂ ਆਪਣੇ ਆਪ ਨੂੰ ਮੌਕੇ ਤੇ ਇਨਾਮ ਦਿਓ ਤੇ ਮਾੜੀ ਆਦਤ ਛੱਡਣ ਲਈ ਤੁਸੀਂ ਮੌਕੇ ਤੇ ਆਪਣੇ ਆਪ ਨੂੰ ਸਜ਼ਾ ਦਿਓ। ਇਸ ਕਿਤਾਬ ਵਿੱਚ ਉਦਾਹਰਨਾ ਦੇ ਕੇ ਸਮਝਾਇਆ ਗਿਆ ਹੈ ਕਿ ਤੁਸੀਂ ਆਦਤ ਦੇ ਚਾਰ ਕਦਮਾਂ ਨੂੰ ਕਿਵੇਂ ਵਰਤਣਾ ਹੈ ਤੇ ਕਿਵੇਂ ਤੁਸੀਂ ਆਪਣੀ ਆਦਤ ਦੇ ਮਾਲਕ ਬਣਨਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਸਾਡੇ ਪਰਿਵਾਰਾਂ ਵਿੱਚ ਛੋਟੇ ਛੋਟੀ ਗੱਲ ਦੇ ਉੱਤੇ ਹੁੰਦੇ ਕਲੇਸ਼, ਰਜੇਵਿਆਂ ਭਰੀ ਜਿੰਦਗੀ ਵਿੱਚ ਟੈਨਸ਼ਨ, ਫਿਕਰ ਆਦਿ ਖਤਮ ਹੋ ਜਾਣਗੇ ਤੇ ਤੁਹਾਡੀ ਜ਼ਿੰਦਗੀ ਸ਼ਾਨਦਾਰ ਤੇ ਮਸਤੀ ਵਾਲੀ ਹੋ ਜਾਵੇਗੀ।
-------------------------
ਇਸ ਪੁਸਤਕ ਨੂੰ ਜਾਰੀ ਕਰਨ ਮੌਕੇ ਦਲਜੀਤ ਸਿੰਘ (ਚੇਅਰਮੈਨ ਨਿਊਜੀਲੈਂਡ ਸਿੱਖ ਕਾਉਂਸਲ), ਮਨਜਿੰਦਰ ਸਿੰਘ ਬਾਸੀ, ਰਣਵੀਰ ਸਿੰਘ ਲਾਲੀ, ਅਮਰਜੀਤ ਸਿੰਘ ਲੱਖਾ, ਰੀਮਾ ਨਾਖਲੇ (ਐਮ ਪੀ ਟਾਕਾਨਿਨੀ), ਡੈਨੀਅਲ ਨਿਊਮਨ (ਕਾਉਂਸਲ ਮੈਨੁਰੇਵਾ/ ਪਾਪਾਕੂਰਾ ਲੋਕਲ ਬੋਰਡ), ਕੈਲਵਿਨ (ਮੈਂਬਰ ਫਾਰ ਲੋਕਲ ਬੋਰਡ ਪਾਪਾਕੁਰਾ), ਜੇਨ ਰੋਬਿਨਸਨ (ਡਿਪਟੀ ਚੇਅਰ ਫਾਰ ਲੋਕਲ ਬੋਰਡ ਪਾਪਾਕੁਰਾ), ਐਲੀਸਟਰ ਬੈਲ (ਕੈਂਡੀਡੇਟ ਐਨਥਰਸਟ), ਮਾਰਸ਼ਲ ਵਾਲੀਆ (ਲੋਕਲ ਬੋਰਡ ਕੈਂਡੀਡੇਟ ਫਾਰ ਮੈਨੁਰੇਵਾ) ਹਾਜਿਰ ਰਹੇ।