ਆਕਲੈਂਡ (ਹਰਪ੍ਰੀਤ ਸਿੰਘ) - ਇਸ ਹਫਤੇ ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਸਕਦੇ ਹਨ ਤੇ ਇਸ ਮਿਲਣੀ ਦੀ ਸੰਭਾਵਨਾ ਆਉਂਦੀ 11 ਅਕਤੂਬਰ ਨੂੰ ਲਾਓ ਵਿੱਚ ਹੋਣ ਵਾਲੀ ਈਸਟ ਏਸ਼ੀਅ ਸਮਿਟ ਵਿੱਚ ਹੈ। ਇਸ ਗੱਲ ਦੀ ਜਾਣਕਾਰੀ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਖੁਦ ਬੀਤੇ ਹਫਤੇ ਹੋਏ ਹਾਲ ਆਫ ਫੇਮ ਅਵਾਰਡ ਸੈਰਮਨੀ ਦੌਰਾਨ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਭ ਵਧੀਆ ਰਿਹਾ ਤਾਂ ਉਹ ਅਗਲੇ ਸਾਲ ਉਹ ਭਾਰਤ ਫੇਰੀ 'ਤੇ ਵੀ ਜਾਣਗੇ।