ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸ਼ਨੀਵਾਰ ਸਮੋਆ ਦੇ ਸਮੁੰਦਰੀ ਤੱਟ ਦੇ ਨਜਦੀਕ ਨਿਊਜੀਲੈਂਡ ਨੇਵੀ ਦਾ $100 ਮਿਲੀਅਨ ਮੁੱਲ ਦਾ ਲੜਾਕੂ ਸ਼ਿੱਪ ਡੁੱਬਣ ਦੀ ਖਬਰ ਹੈ। ਕਿਉਂਕਿ ਐਚ ਐਮ ਐਨ ਜੈਡ ਐਸ ਮਾਨਾਵਨੁਈ ਸਮੁੰਦਰੀ ਚੱਟਾਨ ਨਾਲ ਟਕਰਾਉਣ ਕਾਰਨ ਡੁੱਬਿਆ ਦੱਸਿਆ ਜਾ ਰਿਹਾ ਹੈ,ਜਿਸ ਤੋਂ ਬਾਅਦ ਸ਼ਿੱਪ ਵਿੱਚ ਪਹਿਲਾਂ ਅੱਗ ਲੱਗੀ ਤੇ ਕਈ ਘੰਟਿਆਂ ਬਾਅਦ ਸ਼ਿੱਪ ਟੇਢਾ ਹੋਣ ਤੋਂ ਬਾਅਦ ਪਲਟ ਗਿਆ। ਫਾਇਨਾਂਸ ਮਨਿਸਟਰ ਨਿਕੋੋਲਾ ਵਿਿਲਸ ਨੇ ਇਹ ਵੀ ਦੱਸਿਆ ਹੈ ਕਿ ਕਿਉਂਕਿ ਇਹ ਸ਼ਿੱਪ ਇੰਸ਼ੋਰਡ ਨਹੀਂ ਸੀ ਤੇ ਇਸੇ ਲਈ ਇਸ ਦਾ ਬੋਝ ਕਰਦਾਤਾਵਾਂ 'ਤੇ ਹੀ ਪੈਣਾ ਸੁਭਾਵਿਕ ਹੈ।