ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਔਸਤ ਘਰਾਂ ਦੀ ਕੀਮਤ ਵਿੱਚ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ ਤੇ ਜੇ ਗੱਲ ਕਰੀਏ ਸਭ ਤੋਂ ਜਿਆਦਾ ਕਟੌਤੀ ਵਾਲੇ ਇਲਾਕਿਆਂ ਦੀ ਤਾਂ ਵਲੰਿਗਟਨ ਦੁੱਗਣੀ ਤੇਜੀ ਨਾਲ ਸਭ ਤੋਂ ਅੱਗੇ ਹੈ। ਤਾਜਾ ਜਾਰੀ ਰਿਪੋਰਟ ਮੁਤਾਬਕ ਘਰਾਂ ਦੀ ਕੀਮਤ ਇੱਕ ਮਹੀਨੇ ਵਿੱਚ 0.4% ਤੇ ਇੱਕ ਕੁਆਰਟਰ ਵਿੱਚ 1.6% ਘਟੀ ਹੈ। ਇਸ ਵੇਲੇ ਨਿਊਜੀਲੈਂਡ ਵਿੱਚ ਔਸਤ ਘਰ ਦੀ ਕੀਮਤ $901,920 ਹੈ।
ਬੀਤੇ ਕੁਆਰਟਰ ਦੌਰਾਨ ਆਕਲੈਂਡ ਵਿੱਚ 1.7%, ਕ੍ਰਾਈਸਚਰਚ ਵਿੱਚ 0.8%, ਹਮਿਲਟਨ 1.2%, ਡੁਨੇਡਿਨ ਵਿੱਚ 0.8% ਦੀ ਕਟੌਤੀ ਦੇਖਣ ਨੂੰ ਮਿਲੀ ਹੈ। ਵਲੰਿਗਟਨ ਵਿੱਚ ਘਰਾਂ ਦੀ ਕੀਮਤ ਵਿੱਚ ਇਹ ਕਮੀ 3.2% ਦਰਜ ਕੀਤੀ ਗਈ ਹੈ।