ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਹਿਲਜ਼ਬੋਰੋ ਦੇ ਲਿਕਰ ਸਟੋਰ 'ਤੇ ਇੱਕ ਵਾਰ ਫਿਰ ਤੋਂ ਲੁੱਟ ਦੀ ਹਿੰਸਕ ਵਾਰਦਾਤ ਵਾਪਰੀ ਹੈ, ਇੱਕ ਮਹੀਨੇ ਵਿੱਚ ਇਹ ਚੌਥੀ ਵਾਰ ਹੋਇਆ ਹੈ ਤੇ ਇਸ ਵਾਰ ਤਾਂ ਹਮਲਾਵਰ ਨੇ ਸਟੋਰ ਦੇ ਕਰਮਚਾਰੀ ਨੂੰ ਹੀ ਬਹੁਤ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਹੈ। ਹਮਲਾਵਰ ਨੇ ਕਰਮਚਾਰੀ ਦੇ ਸਿਰ 'ਤੇ ਬੋਤਲ ਮਾਰੀ ਤੇ ਚੰਗੀ ਕਿਸਮਤ ਹੀ ਕਹੀ ਜਾ ਸਕਦੀ ਹੈ ਕਿ ਕਰਮਚਾਰੀ ਦੀ ਇਸ ਹਮਲੇ ਕਾਰਨ ਮੌਤ ਨਹੀਂ ਹੋਈ। ਸਿਰ 'ਤੇ ਵੱਜੀ ਬੋਤਲ ਟੁੱਟਣ ਕਾਰਨ ਕਰਮਚਾਰੀ ਦੇ ਕੰਨ 'ਤੇ ਕਾਫੀ ਵੱਡਾ ਚੀਰਾ ਲੱਗ ਗਿਆ ਸੀ, ਜਿਸ ਵਿੱਚੋਂ ਕਾਫੀ ਖੂਨ ਵੱਗ ਗਿਆ ਸੀ ਤੇ ਕਰਮਚਾਰੀ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੋਸ਼ੀ ਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ।