ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਬੱਸ ਸੇਵਾਵਾਂ ਦੇ ਰੂਟ 70 'ਤੇ ਦੋ 13 ਅਤੇ 14 ਸਾਲ ਦੀਆਂ ਬੱਚੀਆਂ ਵਲੋਂ ਬੱਸ ਯਾਤਰੀਆਂ ਦਾ ਸਮਾਨ ਚੋਰੀ ਕਰਨ ਤੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਨ੍ਹਾਂ ਨੌਜਵਾਨ ਲੜਕੀਆਂ ਨੇ 2 ਯਾਤਰੀਆਂ ਤੋਂ ਉਨ੍ਹਾਂ ਦੇ ਮੋਬਾਇਲ ਚੋਰੀ ਕੀਤੇ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਇਸੇ ਰੂਟ 'ਤੇ ਇੱਕ ਯਾਤਰੀ ਨੂੰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਲੜਕੀਆਂ ਦੇ ਇੱਕ 15 ਸਾਲਾ ਸਾਥੀ ਨੂੰ ਵੀ ਇਨ੍ਹਾਂ ਦੀ ਮੱਦਦ ਕਰਨ ਤੇ ਇੱਕ ਵਿਅਕਤੀ 'ਤੇ ਹਮਲਾ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ।