ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਇਸ ਵਾਰ ਕਮੀ ਦੇਖਣ ਨੂੰ ਮਿਲੀ ਹੈ, ਪਰ ਦੂਜੇ ਪਾਸੇ ਰਿਕਾਰਡ ਨੰਬਰ ਵਿੱਚ ਕੀਵੀ ਨਿਊਜੀਲੈਂਡ ਛੱਡਕੇ ਗਏ ਹਨ।
ਇਸ ਸਾਲ ਤੋਂ ਅਗਸਤ ਤੱਕ ਦੇ ਤਾਜਾ ਜਾਰੀ ਅੰਕੜੇ ਨਿਊਜੀਲੈਂਡ ਵਾਸੀਆਂ ਦੀ ਰਵਾਨਗੀ ਵਿੱਚ ਵੱਡਾ ਵਾਧਾ ਦਰਸਾਉਂਦੇ ਹਨ।
ਅਗਸਤ 2024 ਸਾਲ ਵਿੱਚ 53,800 ਦਾ ਨੈੱਟ ਮਾਈਗ੍ਰੇਸ਼ਨ ਜੁਲਾਈ ਦੇ 67,200 ਦੇ ਮੁਕਾਬਲੇ ਘੱਟ ਗਿਆ ਹੈ।
ਅਗਸਤ ਵਿੱਚ 109,900 ਗੈਰ-ਨਿਊਜ਼ੀਲੈਂਡ ਵਾਸੀਆਂ ਦੀ ਨੈੱਟ ਮਾਈਗ੍ਰੇਸ਼ਨ ਵਧੀ ਪਰ ਇਸੇ ਦੌਰਾਨ 56,100 ਨਿਊਜ਼ੀਲੈਂਡ ਦੇ ਨਾਗਰਿਕਾਂ ਦੀ ਮਾਈਗ੍ਰੇਸ਼ਨ ਵਿੱਚ ਕਮੀ ਵੀ ਦੇਖਣ ਨੂੰ ਮਿਲੀ।
ਇਸ ਸਾਲ ਜੁਲਾਈ ਨਿਊਜੀਲੈਂਡ ਵਾਸੀਆਂ ਦੀ (55,800) ਰਵਾਨਗੀ ਪਿਛਲੇ ਸਾਲਾਨਾ ਰਿਕਾਰਡ ਤੋਂ ਵੱਧ ਹੈ।
ਆਂਕੜੇ ਦਰਸਾਉਂਦੇ ਹਨ ਕਿ 81,200 ਨਿਊਜੀਲੈਂਡ ਵਾਸੀ ਅਗਸਤ ਤੱਕ ਨਿਊਜੀਲੈਂਡ ਛੱਡ ਗਏ ਹਨ ਜਦੋਂ ਕਿ ਵਾਪਿਸ ਆਉਣ ਵਾਲਿਆਂ ਦੀ ਗਿਣਤੀ ਸਿਰਫ 25,100 ਹੀ ਰਹੀ।