ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੂੰ 2 ਸਾਲ 9 ਮਹੀਨੇ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਰੋਮਨੀ ਲਾਵੀਆ ਨਾਮ ਦੇ ਇਸ ਇਮੀਗ੍ਰੇਸ਼ਨ ਸਲਾਹਕਾਰ ਕੋਲ ਲਾਇਸੈਂਸ ਵੀ ਨਹੀਂ ਸੀ ਅਤੇ ਇਸ ਨੇ ਬੜੀ ਚੁਸਤੀ ਨਾਲ ਆਪਣੇ ਗ੍ਰਾਹਕਾਂ ਨੂੰ ਬੇਵਕੂਫ ਬਣਾਇਆ ਤੇ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਉਨ੍ਹਾਂ ਤੋਂ ਮੋਟੇ ਪੈਸੇ ਕਮਾਏ। ਰੋਮਨੀ ਦੇ ਬਹੁਤੇ ਗ੍ਰਾਹਕ ਸਮੋਅਨ ਮੂਲ ਦੇ ਸਨ। ਗਲਤ ਸਲਾਹ ਕਾਰਨ ਕਈ ਗ੍ਰਾਹਕਾਂ ਨੂੰ ਤਾਂ ਡਿਪੋਰਟੇਸ਼ਨ ਤੱਕ ਦਾ ਸਾਹਮਣਾ ਕਰਨਾ ਪਿਆ।
ਐਮ ਬੀ ਆਈ ਦੀ ਇਨਵੈਸਟਿਗੇਸ਼ਨ ਮੈਨੇਜੇਰ ਜਯੋਤੀ ਇਸਾਰ ਨੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਹ ਜੇਲ ਦੀ ਸਜਾ ਉਨ੍ਹਾਂ ਇਮੀਗ੍ਰੇਸ਼ਨ ਸਲਾਹਕਾਰਾਂ ਲਈ ਇੱਕ ਸੁਨੇਹਾ ਹੈ, ਜੋ ਮਜਬੂਰ ਤੇ ਲੋੜਵੰਦ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹਨ।