ਆਕਲੈਂਡ (ਹਰਪ੍ਰੀਤ ਸਿੰਘ) - ਸਿੱਖਾਂ ਦੀ ਨਿਊਜੀਲੈਂਡ ਵਿੱਚ ਸਿਰਮੌਰ ਜੱਥੇਬੰਦੀ ਸੁਪਰੀਮ ਸਿੱਖ ਸੁਸਾਇਟੀ ਨਾ ਸਿਰਫ ਸਿੱਖ ਭਾਈਚਾਰੇ ਦੀ ਭਲਾਈ ਲਈ ਬਲਕਿ ਵਾਈਡਰ ਕਮਿਊਨਿਟੀ ਦੀ ਭਲਾਈ ਦੇ ਕੰਮਾਂ ਤੇ ਹਰ ਪੱਖ ਤੋਂ ਮੱਦਦ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਹੈ ਤੇ ਇਹੀ ਕਾਰਨ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਨੂੰ ਸਮੇਂ-ਸਮੇਂ 'ਤੇ ਵੱਖੋ-ਵੱਖ ਸਨਮਾਨਾਂ ਨਾਲ ਨਵਾਜਿਆ ਜਾਂਦਾ ਰਿਹਾ ਹੈ।
ਹੁਣ ਤਾਜਾ ਮਾਮਲੇ ਵਿੱਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਨੂੰ ਕੀਵੀਬੈਂਕ ਨਿਊਜੀਲੈਂਡਰ ਆਫ ਦ ਈਯਰ ਅਵਾਰਡ ਵਿੱਚ ਮਾਈਟਰ 10 ਨਿਊਜੀਲੈਂਡ ਕਮਿਊਨਿਟੀ ਆਫ ਦ ਈਯਰ ਅਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਅਵਾਰਡ ਸੁਸਾਇਟੀ ਵਲੋਂ ਸਾਈਕਲੋਨ ਗੈਬਰੀਅਲ ਮੌਕੇ ਸਮੂਹ ਭਾਈਚਾਰਿਆਂ ਦੀ ਕੀਤੀ ਅਥਾਹ ਮੱਦਦ ਲਈ ਮਿਿਲਆ ਹੈ। ਨਿਊਜੀਲੈਂਡ ਵੱਸਦੇ ਹਰ ਸਿੱਖ ਲਈ ਇੱਹ ਅਵਾਰਡ ਇੱਕ ਵੱਡੀ ਪ੍ਰਾਪਤੀ ਹੈ ਅਤੇ ਇਸ ਅਵਾਰਡ ਦੀ ਪ੍ਰਾਪਤੀ 'ਤੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਨਾਲ-ਨਾਲ ਨਿਊਜੀਲੈਂਡ ਵੱਸਦੇ ਹਰ ਸਿੱਖ ਨੂੰ ਬਹੁਤ-ਬਹੁਤ ਮੁਬਾਰਕਾਂ।