ਆਕਲੈਂਡ (ਹਰਪ੍ਰੀਤ ਸਿੰਘ) - ਲੋਅਰ ਹੱਟ ਦੇ ਭਾਰਤੀ ਮੂਲ ਦੇ 47 ਸਾਲਾ ਅਬਾਸ ਮੁਨਸ਼ੀ 'ਤੇ ਆਪਣੇ 'ਤੇ ਹੀ ਛੁਰੇ ਨਾਲ ਹਮਲਾ ਕਰਨ ਦੀ ਸਾਜਿਸ਼ ਰਚਣ, ਪੁਲਿਸ ਨੂੰ ਗੁੰਮਰਾਹ ਕਰਨ, ਕਿਡਨੈਪਿੰਗ ਦੇ ਦੋਸ਼ ਲਾਏ ਗਏ ਹਨ। ਅਬਾਸ ਨੇ ਜੂਨ 2024 ਵਿੱਚ ਸਾਜਿਸ਼ ਰਚੀ ਸੀ ਕਿ ਇੱਕ ਮਹਿਲਾ (ਜੋ ਕਿ ਉਸਦੀ ਜਾਣਕਾਰ ਸੀ) ਨੇ ਉਸ 'ਤੇ ਛੁਰੇ ਨਾਲ ਹਮਲਾ ਕੀਤਾ ਤੇ ਉਸਨੂੰ ਮਾਰਨ ਦੀ ਧਮਕੀ ਦਿੱਤੀ। ਪਰ ਪੁਲਿਸ ਦੀ ਤਫਤੀਸ਼ ਵਿੱਚ ਹੈਰਾਨਗੀ ਭਰੇ ਖੁਲਾਸੇ ਹੋਏ, ਜਿਸ ਤੋਂ ਬਾਅਦ ਇਸ ਮਹੀਨੇ ਅਬਾਸ 'ਤੇ ਇਹ ਦੋਸ਼ ਦਾਇਰ ਕੀਤੇ ਗਏ ਹਨ। ਅਬਾਸ 'ਤੇ ਝੂਠੀ ਗਵਾਹੀ ਦੇ ਵੀ ਦੋਸ਼ ਹਨ ਤੇ ਜੇ ਉਸਨੇ ਸੋਂਹ ਚੁੱਕ ਕੇ ਝੂਠੀ ਗਵਾਹੀ ਦਿੱਤੀ ਹੋਈ ਤਾਂ ਉਸਨੂੰ ਇਸਦੇ ਗੰਭੀਰ ਦੋਸ਼ ਭੁਗਤਣੇ ਪੈ ਸਕਦੇ ਹਨ।