ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀ ਨੌਜਵਾਨ ਦੀ ਸਮੇਂ 'ਤੇ ਵਰਤੀ ਸਿਆਣਪ ਤੇ ਬਹਾਦੁਰੀ ਨੇ ਅੱਜ ਇੱਕ ਅਨਹੋਣੀ ਘਟਨਾ ਹੋਣੋ ਰੋਕ ਦਿੱਤੀ ਅਤੇ ਜੇ ਪੰਜਾਬੀ ਨੌਜਵਾਨ ਸਮਾਂ ਰਹਿੰਦਿਆਂ ਅਜਿਹਾ ਨਾ ਕਰਦਾ ਤਾਂ ਇਹ ਖਬਰ ਸ਼ਾਇਦ ਨਿਊਜੀਲੈਂਡ ਵਿੱਚ ਆਉਂਦੇ ਕਈ ਦਿਨ ਮੰਦਭਾਗੀ ਘਟਨਾ ਵਜੋਂ ਸੁਰਖੀਆਂ ਵਿੱਚ ਰਹਿਣੀ ਸੀ।
ਪੰਜਾਬੀ ਨੌਜਵਾਨ ਜੋ ਕਿ ਹਾਈਵੇਅ 1 'ਤੇ ਜਾ ਰਿਹਾ ਸੀ ਤਾਂ ਵਲੰਿਗਟਨ ਤੋਂ ਪਹਿਲਾਂ ਸੈਨਸਨ ਉਪਨਗਰ ਵਿੱਚ ਤੇਲ ਭਰਵਾਉਣ ਦੌਰਾਨ ਉਸਨੇ ਦੇਖਿਆ ਕਿ ਉਸਦੇ ਟਰੈਲਰ ਨੂੰ ਅੱਗ ਲੱਗੀ ਹੋਈ ਸੀ। ਇੱਕ ਵਾਰ ਤਾਂ ਪੰਜਾਬੀ ਨੌਜਵਾਨ ਨੂੰ ਘਬਰਾਹਟ ਜਰੂਰ ਆਈ, ਪਰ ਉਸਨੇ ਹਿੰਮਤ ਅਤੇ ਸਿਆਣਪ ਤੋਂ ਕੰਮ ਲੈਂਦਿਆਂ ਟਰੈਲਰ ਬੈਕ ਕੀਤੀ ਤੇ ਇੱਕ ਖੁੱਲੇ ਇਲਾਕੇ ਵਿੱਚ ਲੈ ਜਾ ਕੇ ਟਰੈਲਰ ਟਰੱਕ ਨਾਲੋਂ ਲਾਹ ਦਿੱਤਾ, ਟਰੈਲਰ ਦੇਖਦਿਆਂ-ਦੇਖਦਿਆਂ ਅੱਗ ਦਾ ਵੱਡਾ ਗੋਲਾ ਬਣ ਗਿਆ ਅਤੇ ਜੇ ਪੰਜਾਬੀ ਨੌਜਵਾਨ ਇਹ ਹਿੰਮਤ ਭਰਿਆ ਕਾਰਾ ਨਾ ਕਰਕੇ ਦਿਖਾਉਂਦਾ ਤਾਂ ਪੈਟਰੋਲ ਪੰਪ ਨਜਦੀਕ ਹੋਰ 2 ਪੈਟਰੋਲ ਪੰਪ ਸਨ ਅਤੇ ਨਾਲ ਹੀ ਕਈ ਘਰ ਵੀ ਸਨ, ਜੋ ਜਾਹਿਰ ਤੌਰ 'ਤੇ ਇਸ ਘਟਨਾ ਵਿੱਚ ਅੱਗ ਦੀ ਭੇਂਟ ਚ੍ਹੜ ਜਾਣੇ ਸਨ।