Wednesday, 16 October 2024
14 October 2024 New Zealand

6 ਦਿਨ ਰਹਿ ਗਏ ਟੌਰੰਗੇ ਵਿੱਚ ਹੋਣ ਜਾ ਰਹੇ ਕਬੱਡੀ ਕੱਪ ਨੂੰ

ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ
6 ਦਿਨ ਰਹਿ ਗਏ ਟੌਰੰਗੇ ਵਿੱਚ ਹੋਣ ਜਾ ਰਹੇ ਕਬੱਡੀ ਕੱਪ ਨੂੰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਬੱਡੀ ਪ੍ਰੇਮੀਆਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ 20 ਅਕਤੂਬਰ 2024 ਦਿਨ ਐਤਵਾਰ ਨੂੰ ਟੌਰੰਗੇ ਗੁਰੂਘਰ ਵਿਖੇ ਹੋਣ ਜਾ ਰਹੇ ਟੌਰੰਗੇ ਕਬੱਡੀ ਕੱਪ ਨੂੰ ਸਿਰਫ 6 ਦਿਨ ਬਾਕੀ ਰਹਿ ਗਏ ਹਨ। ਅੰਤਰ-ਰਾਸ਼ਟਰੀ ਪੱਧਰ ਦੇ ਭਾਰਤੀ ਤੇ ਪਾਕਿਸਤਾਨੀ ਕਬੱਡੀ ਖਿਡਾਰੀ ਇਸ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਬਣੇ ਰਹਿਣਗੇ।
ਟੂਰਨਾਮੈਂਟ ਦੇ ਆਯੋਜਕਾਂ ਵਲੋਂ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਵੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੌਕੇ 'ਤੇ ਦਸਤਾਰ/ ਦੁਮਾਲਾ ਸਿਖਲਾਈ ਕੈਂਪ ਲਾਇਆ ਜਾਏਗਾ ਤੇ ਇਸ ਵਿੱਚ ਖਾਸਤੌਰ 'ਤੇ ਅੰਤਰ-ਰਾਸ਼ਟਰੀ ਕੋਚ ਗੁਰਜੀਤ ਸਿੰਘ ਸ਼ਾਹਪੁਰ ਹਾਜਰੀ ਭਰਨਗੇ। ਗੁਰੂ ਕੇ ਅਤੁੱਟ ਲੰਗਰ ਨਿਰੰਤਰ ਜਾਰੀ ਰਹਿਣਗੇ। ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਪੁੱਜਣ ਦੀ ਬੇਨਤੀ।

ADVERTISEMENT
NZ Punjabi News Matrimonials