ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਜਿਲ੍ਹਾ ਅਦਾਲਤ ਵਲੋਂ ਆਕਲੈਂਡ ਦੇ ਹੀ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੂੰ ਆਪਣੇ ਗ੍ਰਾਹਕਾਂ ਨੂੰ ਗਲਤ ਸਲਾਹ ਦੇਣ ਅਤੇ ਉਨ੍ਹਾਂ ਨੂੰ ਖੱਜਲ ਕਰਨ ਦੇ ਦੋਸ਼ ਹੇਠ 2 ਸਾਲ 9 ਮਹੀਨੇ ਦੀ ਕੈਦ ਅਤੇ $1600 ਹਰਜਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਰੋਮਨੀ ਲਾਵੀਆ ਨਾਮ ਦੇ ਇਮੀਗ੍ਰੇਸ਼ਨ ਐਜੰਟ 'ਤੇ ਪਹਿਲਾਂ ਵੀ ਅਜਿਹੇ ਦੋਸ਼ ਲੱਗ ਚੁੱਕੇ ਸਨ। ਰੋਮਨੀ ਵਲੋਂ ਦੋਸ਼ਾਂ ਤੋਂ ਮੁੱਕਰੇ ਜਾਣ 'ਤੇ ਉਸਦੇ 7 ਗ੍ਰਾਹਕਾਂ ਨੇ ਉਸ ਖਿਲਾਫ ਸਬੂਤ ਵੀ ਪੇਸ਼ ਕੀਤੇ। ਅਦਾਲਤ ਵਲੋਂ ਸਜਾ ਸੁਣਾਉਣ ਮੌਕੇ ਸਾਫ ਕਰ ਦਿੱਤਾ ਗਿਆ ਹੈ ਕਿ ਅਜਿਹੀ ਗਲਤੀ ਕਰਨ ਵਾਲੇ ਕਿਸੇ ਵੀ ਇਮੀਗ੍ਰੇਸ਼ਨ ਸਲਾਹਕਾਰ ਨੂੰ ਬਖਸ਼ਿਆ ਨਹੀਂ ਜਾਏਗਾ।