Wednesday, 16 October 2024
15 October 2024 New Zealand

ਭਾਰਤੀ ਮੂਲ ਦੇ ਇਨ੍ਹਾਂ 2 ਮਾਲਕਾਂ ਨੂੰ 4 ਪ੍ਰਵਾਸੀ ਕਰਮਚਾਰੀਆਂ ਦਾ ਸੋ-ਸ਼ਣ ਕਰਨ ਦੇ ਦੋਸ਼ ਹੇਠ ਹੋਇਆ $60,000 ਦਾ ਜੁ-ਰਮਾਨਾ

ਕਰਮਚਾਰੀਆਂ ਨੂੰ ਬਣਦੀ $26,000 ਤਨਖਾਹ ਅਦਾ ਕਰਨ ਦੇ ਹੁਕਮ
ਭਾਰਤੀ ਮੂਲ ਦੇ ਇਨ੍ਹਾਂ 2 ਮਾਲਕਾਂ ਨੂੰ 4 ਪ੍ਰਵਾਸੀ ਕਰਮਚਾਰੀਆਂ ਦਾ ਸੋ-ਸ਼ਣ ਕਰਨ ਦੇ ਦੋਸ਼ ਹੇਠ ਹੋਇਆ $60,000 ਦਾ ਜੁ-ਰਮਾਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਪਲਾਈਮਾਊਥ ਦੇ ਏਰੀਆ 41 ਰੈਸਟੋਰੈਂਟ ਮਾਲਕਾਂ ਨੂੰ ਲੇਬਰ ਇੰਸਪੈਕਟੋਰੇਟ ਦੀ ਛਾਣਬੀਣ ਤੋਂ ਬਾਅਦ $60,000 ਕੰਪਨੀ ਅਤੇ ਦੋਨਾਂ ਮਾਲਕਾਂ ਨੂੰ ਅਤੇ $26,000 ਕਰਮਚਾਰੀਆਂ ਦੀਆਂ ਬਣਦੀਆਂ ਤਨਖਾਹਾਂ ਅਦਾ ਕਰਨ ਦੇ ਹੁਕਮ ਹੋਏ ਹਨ।
ਮਾਲਕ ਪੁਸ਼ਕਰ ਜੁਨਾਰੇ ਤੇ ਜਸਵੰਤ ਧੰਮ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਕਰਮਚਾਰੀਆਂ ਨਾਲ ਧੱਕਾ ਕੀਤਾ, ਇੱਕ ਕਰਮਚਾਰੀ ਨੂੰ ਤਾਂ ਨੌਕਰੀ ਬਦਲੇ $16,000 ਵੀ ਲਏ, ਜੋ ਕਰਮਚਾਰੀ ਨੇ ਲੋਨ ਚੁੱਕਕੇ ਦਿੱਤੇ ਤੇ ਉਸਨੂੰ ਬਾਅਦ ਵਿੱਚ ਤਨਖਾਹ ਵੀ ਨਹੀਂ ਦਿੱਤੀ ਗਈ। ਅਜਿਹੇ 4 ਕਰਮਚਾਰੀਆਂ ਨਾਲ ਮਾਲਕਾਂ ਕਈ ਤਰ੍ਹਾਂ ਨਾਲ ਧੱਕਾ ਕੀਤਾ ਤੇ ਇਮਪਲਾਇਮੈਂਟ ਸਬੰਧੀ ਕਈ ਕਾਨੂੰਨਾਂ ਦੀ ਅਣਦੇਖੀ ਕੀਤੀ।
ਲੇਬਰ ਇੰਸਪੈਕਟੋਰੇਟ ਦੀ ਤਾਂ ਮੰਗ ਸੀ ਕਿ ਦੋਨਾਂ ਦੀ ਕੰਪਨੀ ਨੂੰ $100,000 ਤੇ ਦੋਨਾਂ ਨੂੰ ਸਾਂਝੇ ਰੂਪ ਵਿੱਚ $50,000 ਦਾ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ। ਪਰ ਸੁਧਾਰ ਕਰਨ ਵਾਲੇ ਕਾਰਕਾਂ ਨੂੰ ਧਿਆਨ ਵਿੱਚ ਰੱਖਦਿਆਂ ਦੋਨਾਂ ਨੂੰ $20,000 ਦਾ ਤੇ ਕੰਪਨੀ ਨੂੰ $40,000 ਦਾ ਜੁਰਮਾਨਾ ਹੀ ਕੀਤਾ ਗਿਆ।

ADVERTISEMENT
NZ Punjabi News Matrimonials