ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਿਖੇ ਸੀਬੀਡੀ ਨੂੰ ਵਾਟਰਫਰੰਟ ਨਾਲ ਜੋੜਣ ਵਾਲੇ ਪੁੱਲ ਨੂੰ ਢਾਹੁਣ ਦਾ ਫੈਸਲਾ ਲਿਆ ਗਿਆ ਹੈ। ਇਸ ਪੁੱਲ ਵਿੱਚ ਖਾਮੀਆਂ ਦੇ ਚਲਦਿਆਂ ਇਸਨੂੰ ਢਾਹੁਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਇਹ ਪੁੱਲ ਪੈਦਲ ਰਾਹਗੀਰਾਂ ਲਈ ਸਿਟੀ ਸੈਂਟਰ ਤੱਕ ਜਾਣ ਦਾ ਵਧੀਆ ਰਸਤਾ ਹੈ, ਪਰ ਇਸਦੀਆਂ ਦਿੱਕਤਾਂ ਦੇ ਚਲਦਿਆਂ ਕੋਈ ਰਿਸਕ ਨਹੀਂ ਲਿਆ ਜਾ ਸਕਦਾ, ਜਿਸ ਕਾਰਨ ਇਸਨੂੰ ਢਾਹੁਣ ਦਾ ਹੀ ਫੈਸਲਾ ਲਿਆ ਗਿਆ ਹੈ।