ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਦੇ ਸਬਵੇਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਵੀਡੀਓ ਵਿੱਚ ਰੈਸਟੋਰੈਂਟ ਦੇ ਮੀਟ ਸੈਕਸ਼ਨ ਵਿੱਚ ਇੱਕ ਕਬੂਤਰ ਦੇਖਿਆ ਜਾ ਸਕਦਾ ਹੈ, ਜੋ ਕਾਉਂਟਰ ਦੇ ਪਿਛਲੇ ਪਾਸੇ ਦੀ ਜਾਕੇ ਕੰਟੈਨਰਾਂ ਵਿੱਚ ਪਿਆ ਕੱਚਾ ਖਾਣ ਦਾ ਸਮਾਨ ਖਾ ਰਿਹਾ ਹੈ।
ਗ੍ਰਾਹਕਾਂ ਵਲੋਂ ਦੱਸੇ ਜਾਣ ਤੋਂ ਬਾਅਦ ਖਾਣ ਦਾ ਸਾਰਾ ਸਮਾਨ ਸੁੱਟ ਦਿੱਤਾ ਗਿਆ ਤੇ ਰੈਸਟੋਰੈਂਟ ਨੂੰ ਕੁਝ ਸਮੇਂ ਲੲ ਿਇਨਟੈਨਸ ਕਲੀਨਿੰਗ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ। ਗ੍ਰਾਹਕਾਂ ਨੂੰ ਆਈ ਦਿੱਕਤ ਲਈ ਸਬਵੇਅ ਟੀਮ ਨੇ ਮੁਆਫੀ ਵੀ ਮੰਗੀ ਹੈ।