ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 13 ਅਕਤੂਬਰ ਨੂੰ ਸਿੱਖ ਸੁਸਾਇਟੀ ਟੀਪੁੱਕੀ, ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਸਾਂਝੇ ਤੌਰ 'ਤੇ ਇਸ ਸੀਜਨ ਦਾ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ ਰੋਟੋਰੂਆ ਮੈਂਬਰ ਪਾਰਲੀਮੈਂਟ ਟੋਡ ਮੈਕਲੇਅ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਬਲਜੀਤ ਸਿੰਘ. ਲੇਂਬਰ ਸਿੰਘ, ਮਨੋਹਰ ਸਿੰਘ ਢੇਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟੂਰਨਾਮੈਂਟ ਵਿੱਚ ਕਬੱਡੀ ਦੇ ਨਾਲ ਵਾਲੀਬਾਲ ਦੇ ਟੂਰਨਾਮੈਂਟ ਵੀ ਕਰਵਾਏ ਗਏ। ਕਬੱਡੀ ਵਿੱਚ ਪਹਿਲੇ ਨੰਬਰ ਵਾਇਕਾਟੋ ਦੀ ਟੀਮ ਅਤੇ ਦੂਜੇ ਨੰਬਰ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਰਹੀ।
ਵਾਲੀਬਾਲ ਵਿੱਚ ਕਲਗੀਧਰ ਸਪੋਰਟਸ ਦੀ ਟਾਕਾਨਿਨੀ ਅਤੇ ਦੂਜੇ ਨੰਬਰ 'ਤੇ ਪੰਜਾਬੀ ਜਾਇੰਟਸ ਰਹੀ।
ਸਿੱਖ ਸੁਸਾਇਟੀ ਟੀਪੁੱਕੀ ਵਲੋਂ ਇਸ ਟੂਰਨਾਮੈਂਟ ਨੂੰ ਸਫਲ ਬਨਾਉਣ ਲਈ ਪੁੱਜੇ ਦਰਸ਼ਕਾਂ, ਖਾਸ ਮਹਿਮਾਨਾਂ, ਸੁਪੋਟਰਾਂ ਅਤੇ ਸਾਰੇ ਸਪਾਂਸਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।