ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸ਼ਾਮ ਵਲੰਿਗਟਨ ਤੋਂ ਸਿਡਨੀ ਪੁੱਜੇ ਏਅਰ ਨਿਊਜੀਲੈਂਡ ਦੇ ਜਿਸ ਜਹਾਜ ਵਿੱਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਸੀ, ਉਸ ਵਿੱਚ ਕਰੂ ਮੈਂਬਰਾਂ ਸਮੇਤ 154 ਯਾਤਰੀ ਸਨ ਤੇ ਇਸ ਘਟਨਾ ਕਾਰਨ ਯਾਤਰੀਆਂ ਨੂੰ ਕਈ ਘੰਟੇ ਖੱਜਲ-ਖੁਆਰ ਹੋਣਾ ਪਿਆ। ਦੂਰ ਰਨਵੇਅ 'ਤੇ ਖੜੇ ਕੀਤੇ ਜਹਾਜ ਨੂੰ ਲੈਂਡਿੰਗ ਤੋਂ ਬਾਅਦ 40 ਐਮਰਜੈਂਸੀ ਵਾਹਨਾ ਅਤੇ ਬੌਂਬ ਸਕੁਅਡ ਦੀ ਟੀਮ ਨੇ ਘੇਰ ਲਿਆ ਤੇ ਕਈ ਘੰਟਿਆਂ ਤੱਕ ਜਹਾਜ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਨੂੰ ਜਹਾਜ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ ਅਤੇ ਜਦੋਂ ਜਹਾਜ ਦੀ ਸਾਰੀ ਚੈਕਿੰਗ ਹੋ ਗਈ ਤਾਂ ਇੱਕ-ਇੱਕ ਕਰਕੇ ਯਾਤਰੀਆਂ ਨੂੰ ਜਹਾਜ ਤੋਂ ਉਤਰਣ ਦੀ ਇਜਾਜਤ ਦਿੱਤੀ ਗਈ।