ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਨਾਗਰਿਕਾਂ ਵਿੱਚ ਆਸਟ੍ਰੇਲੀਆ ਦੇ ਨਾਗਰਿਕ ਬਨਣ ਦੀ ਦੌੜ ਕਾਫੀ ਪੁਰਾਣੀ ਹੈ। 2001 ਵਿੱਚ ਹੋਏ ਬਦਲਾਵਾਂ ਨੇ ਇਸ ਦੌੜ ਨੂੰ ਰੋਕ ਲਾ ਦਿੱਤੀ ਸੀ, ਪਰ ਸਮਾਂ ਬਦਲਿਆ ਤੇ ਅਲਬਾਨੀ ਸਰਕਾਰ ਨੇ 2023 ਵਿੱਚ ਨਿਊਜੀਲੈਂਡ ਦੇ ਨਾਗਰਿਕਾਂ ਲਈ ਆਸਟ੍ਰੇਲੀਆਈ ਸਿਟੀਜਨਸ਼ਿਪ ਮੁੜ ਤੋਂ ਖੋਲ ਦਿੱਤੀ ਤੇ ਤੱਦ ਤੋਂ ਹੁਣ ਤੱਕ 36,721 ਨਾਗਰਿਕ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰ ਚੁੱਕੇ ਹਨ।
ਆਸਟ੍ਰੇਲੀਆ ਵਿੱਚ ਨਿਊਜੀਲੈਂਡ ਦੇ ਰਾਜਦੂਤ ਐਂਡਰਿਊ ਨੀਡਸ ਅਨੁਸਾਰ ਅਜੇ ਇਹ ਕਾਫੀ ਨਹੀਂ ਹੈ, ਕਿਉਂਕਿ ਆਉਂਦੇ ਸਮੇਂ ਵਿੱਚ ਹੋਰ ਵੱਡੇ ਪੱਧਰ 'ਤੇ ਇਹ ਆਂਕੜੇ ਸਾਹਮਣੇ ਆਉਣਗੇ।