Wednesday, 23 October 2024
20 October 2024 New Zealand

ਸ਼ਾਨਦਾਰ ਰਿਹਾ ਟੌਰੰਗੇ ਵਿੱਚ ਹੋਇਆ ਅੱਜ ਦਾ ਕਬੱਡੀ ਕੱਪ

ਸ਼ਾਨਦਾਰ ਰਿਹਾ ਟੌਰੰਗੇ ਵਿੱਚ ਹੋਇਆ ਅੱਜ ਦਾ ਕਬੱਡੀ ਕੱਪ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦਿਨ ਐਤਵਾਰ ਟੌਰੰਗੇ ਵਿੱਚ ਹੋਇਆ ਕਬੱਡੀ ਕੱਪ ਬਹੁਤ ਹੀ ਸ਼ਾਨਦਾਰ ਰਿਹਾ। ਕਬੱਡੀ ਕੱਪ ਵਿੱਚ ਕਬੱਡੀ ਮੈਚਾਂ ਦੇ ਨਾਲ ਸਾਕਰ, ਵਾਲੀਬਾਲ, ਬੱਚਿਆਂ ਦੀਆਂ ਖੇਡਾਂ, ਟੱਗ ਆਫ ਵਾਰ, ਮਿਊਜਿਕ ਚੇਅਰ ਜਿਹੀਆਂ ਖੇਡਾਂ ਵੀ ਕਰਵਾਈਆਂ ਗਈਆਂ।
ਟੂਰਨਾਮੈਂਟ ਵਿੱਚ ਇਲਾਕੇ ਦੇ ਮੈਂਬਰ ਪਾਰਲੀਮੈਂਟ ਸੈਮ ਉਫਿਨਡਿਲ ਵੀ ਪੁੱਜੇ, ਜਿਨ੍ਹਾਂ ਦਾ ਮੌਕੇ 'ਤੇ ਪੁੱਜੀਆਂ ਹੋਰ ਸ਼ਖਸ਼ੀਅਤਾਂ ਸਮੇਤ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।
ਕਬੱਡੀ ਟੂਰਨਾਮੈਂਟ ਵਿੱਚ ਆਕਲੈਂਡ ਕਬੱਡੀ ਟੀਮ ਪਹਿਲੇ ਨੰਬਰ 'ਤੇ ਅਤੇ ਰਨਰ-ਅੱਪ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਰਹੀ।
ਬੈਸਟ ਰੇਡਰ ਬਲਨ ਤੂਰ, ਬੈਸਟ ਸਟੋਪਰ ਹੈਪੀ ਕੜਵਲ ਰਹੇ।
ਵਾਲੀਬਾਲ ਦੇ ਟੂਰਨਾਮੈਂਟ ਵਿੱਚ ਕਲਗੀਧਰ ਟਾਕਾਨਿਨੀ ਦੀ ਟੀਮ ਪਹਿਲੇ ਨੰਬਰ 'ਤੇ, ਦੂਜੇ ਨੰਬਰ 'ਤੇ ਟਾਈਗਰ ਸਪੋਰਟ ਕਲੱਬ ਦੀ ਟੀਮ ਰਹੀ।
ਵਾਲੀਬਾਲ ਵਿੱਚ ਬੈਸਟ ਸਪਾਈਕਰ ਮਨੂ ਅਤੇ ਬੈਸਟ ਸੈਟਰ ਨਵੀਨ ਨੂੰ ਚੁਣਿਆ ਗਿਆ ਹੈ।
ਮਿਊਜ਼ਿਕਲ ਚੇਅਰ ਦੇ ਪਹਿਲੇ ਜੈਤੂ ਨੂੰ $200 ਦਾ ਨਕਦੀ ਅਤੇ ਗੋਲਡ ਰਿੰਗ, ਦੂਜੇ ਜੈਤੂ ਨੂੰ $150 ਅਤੇ ਤੀਜੇ ਜੈਤੂ ਨੂੰ $100 ਨਕਦੀ ਇਨਾਮ ਵਜੋਂ ਦਿੱਤੀ ਗਈ।
ਟਾਈਗਰ ਸਪੋਰਟਸ ਕਲੱਬ ਵਲੋਂ ਕਮਲ ਢੱਟ ਹੋਣਾ ਦਾ ਸਨਮਾਨ ਗੋਲਡ ਮੈਡਲ ਨਾਲ ਕੀਤਾ ਗਿਆ।
ਟੂਰਟਨਾਮੈਂਟ ਦੌਰਾਨ 'ਤੇ 55 ਇੰਚ ਦਾ ਐਲ ਈ ਟੀ ਵੀ ਲੱਕੀ ਡਰਾਅ ਵਿੱਚ ਕੱਢਿਆ ਗਿਆ।

ADVERTISEMENT
NZ Punjabi News Matrimonials