ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਆਕਾਸ਼ ਵਿੱਚ ਕਰੀਬ 80,000 ਸਾਲ ਬਾਅਦ ਅਜਿਹੀ ਉਲਕਾ (ਕੋਮੇਟ) ਨੂੰ ਦੇਖਿਆ ਗਿਆ ਹੈ, ਜੋ ਸ਼ਾਇਦ ਦੁਬਾਰਾ ਦਿਖਣ ਨੂੰ ਨਾ ਮਿਲੇ। ਇਹ ਉਲਕਾ ਪਿੰਡ ਆਮ ਉਲਕਾ ਵਾਂਗ ਕੁਝ ਮਿਲੀ ਸੈਕਿੰਡ ਲਈ ਨਹੀਂ ਦਿਖੀ, ਬਲਕਿ ਕਈ ਸੈਕਿੰਡ ਤੱਕ ਇਸ ਨੂੰ ਦੇਖਿਆ ਜਾ ਸਕਿਆ ਤੇ ਇਸ ਦੀ ਰੋਸ਼ਨੀ ਅਤੇ ਆਕਾਰ ਵੀ ਆਮ ਉਲਕਾਵਾਂ ਨਾਲੋਂ ਕਿਤੇ ਵਧੇਰੇ ਵੱਡਾ ਅਤੇ ਚਮਕੀਲਾ ਸੀ। ਕੁਦਰਤ ਦੇ ਇਸ ਵਰਤਾਰੇ ਨੂੰ ਕੋਮੇਟ ਸੀ/2023 ਏ3 ਦਾ ਨਾਮ ਦਿੱਤਾ ਗਿਆ ਹੈ ਤੇ ਨਿਊਜੀਲੈਂਡ ਭਰ ਤੋਂ ਲੋਕਾਂ ਵਲੋਂ ਇਸ ਦੀਆਂ ਤਸਵੀਰਾਂ ਖਿੱਚਕੇ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਹਨ।