ਆਕਲੈਂਡ (ਹਰਪ੍ਰੀਤ ਸਿੰਘ) - 24 ਸਾਲਾ ਜੇਮੀ ਬੋਰਿੰਗ ਦੱਖਣੀ ਆਕਲੈਂਡ ਵਿੱਚ ਕੰਮ ਦੌਰਾਨ ਵਾਪਰੇ ਇੱਕ ਹਾਦਸੇ ਵਿੱਚ ਮਾਰਿਆ ਗਿਆ ਸੀ, ਉਸਦੀ ਮੌਤ ਇੱਕ ਖਤਰਨਾਕ ਰਸਾਇਣ ਨਾਲ ਭਰੇ ਟੈਂਕਰ ਦੇ ਫਟਣ ਨਾਲ ਹੋਈ ਸੀ ਤੇ ਇਸ ਪਿੱਛੇ ਸਾਰੀ ਗਲਤੀ ਕੰਪਨੀ ਵਾਲਿਆਂ ਦੀ ਅਣਗਹਿਲੀ ਦੀ ਸੀ। ਇੱਕ ਹਫਤਾ ਚੱਲਣ ਵਾਲੇ ਟ੍ਰਾਇਲ ਨੂੰ ਪਹਿਲੇ ਹੀ ਦਿਨ ਗੱਲਬਾਤ ਨਾਲ ਸੁਲਝਾ ਲਿਆ ਗਿਆ ਤੇ ਆਕਲੈਂਡ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਦੱਖਣੀ ਆਕਲੈਂਡ ਦੀ ਸਾਲਟਰਜ਼ ਕਾਰਟੇਜ ਲਿਮਟਿਡ ਅਤੇ ਇਸਦੇ ਮਾਲਕ ਨੂੰ $4 ਮਿਲੀਅਨ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪਰਿਵਾਰ ਦਾ ਪੁੱਤਰ ਤਾਂ ਵਾਪਿਸ ਨਹੀਂ ਆ ਸਕਦਾ ਪਰ ਕੰਪਨੀ ਨੂੰ ਲਾਏ ਇਸ ਮੋਟੇ ਹਰਜਾਨੇ ਤੋਂ ਪਰਿਵਾਰ ਕਾਫੀ ਸੰਤੁਸ਼ਟ ਹੈ।