ਆਕਲੈਂਡ (ਹਰਪ੍ਰੀਤ ਸਿੰਘ) - ਭਾਈ ਅਮਰੀਕ ਸਿੰਘ ਸੱਲੋਮਾਜਰਾ ਜੀ (ਚਮਕੌਰ ਸਾਹਿਬ ਵਾਲੇ) ਜੋ ਨਿਊਜੀਲੈਂਡ ਵਿੱਚ ਬੀਤੇ 4 ਮਹੀਨਿਆਂ ਤੋਂ ਵੱਖੋ-ਵੱਖ ਗੁਰੂਘਰਾਂ ਵਿੱਚ ਕੀਰਤਨ ਦੀ ਸੇਵਾ ਨਿਭਾਅ ਰਹੇ ਸਨ, ਅੱਜ ਆਪਣਾ ਦੌਰਾ ਪੂਰਾ ਹੋਣ 'ਤੇ ਇੰਡੀਆ ਲਈ ਰਵਾਨਾ ਹੋ ਗਏ ਹਨ। ਭਾਈ ਸਾਹਿਬ ਵਲੋਂ ਨਿਊਜੀਲੈਂਡ ਦੀਆਂ ਸੰਗਤਾਂ ਵਲੋਂ ਮਿਲੇ ਅਥਾਹ ਪਿਆਰ ਤੇ ਸਨੇਹ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਵਲੋਂ ਭਾਈ ਸਾਹਿਬ ਨੂੰ ਨਿੱਘੀ ਵਿਦਾਈ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।