ਮੈਲਬੋਰਨ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਅਲਬਾਨੀਜ਼ ਵਲੋਂ ਐਨਜੈਕ ਡੇਅ 2023 ਤੋਂ ਨਿਊਜੀਲੈਂਡ ਵਾਸੀਆਂ ਲਈ ਖੋਲੇ ਗਏ ਪੱਕੀ ਰਿਹਾਇਸ਼ ਦੇ ਰਾਹ ਤੋਂ ਬਾਅਦ ਹੁਣ ਤੱਕ 36721 ਨਿਊਜੀਲੈਂਡ ਵਾਸੀ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰ ਚੁੱਕੇ ਹਨ, ਜੋ ਕਿ ਰਿਕਾਰਡਤੋੜ ਆਂਕੜੇ ਹਨ, ਪਰ ਬੱਸ ਅਜੇ ਇੱਥੇ ਨਹੀਂ ਹੋਈ, ਕਿਉਂਕਿ ਆਉਂਦੇ ਮਹੀਨਿਆਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਹੋਰ ਯੋਗ ਨਿਊਜੀਲੈਂਡ ਵਾਸੀ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰਨਗੇ
ਸਟੇਟਸ ਐਨ ਜੈਡ ਦੇ ਆਂਕੜੇ ਦੱਸਦੇ ਹਨ ਕਿ ਇਸ ਸਾਲ ਤੋਂ ਅਗਸਤ ਤੱਕ 134,000 ਨਿਊਜੀਲੈਂਡ ਵਾਸੀਆਂ ਨੇ ਨਿਊਜੀਲੈਂਡ ਛੱਡਿਆ ਹੈ ਜੋ ਕਿ ਇਸਤੋਂ ਪਹਿਲਾਂ ਦੇ ਸਾਲ ਦੇ ਰਿਕਾਰਡਤੋੜ ਆਂਕੜੇ 115,000 ਤੋਂ ਵੀ 19,000 ਜਿਆਦਾ ਹੋ ਚੁੱਕਾ ਹੈ ਅਤੇ ਅਜੇ ਸਾਲ ਦੇ ਬਾਕੀ ਮਹੀਨਿਆਂ ਦੇ ਆਂਕੜੇ ਬਕਾਇਆ ਹਨ।