ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਅਜੇ 6 ਮਹੀਨੇ ਹੀ ਹੋਏ ਹਨ, ਇਮੀਗ੍ਰੇਸ਼ਨ ਇਮਪਲਾਇਮੈਂਟ ਇਨਫਰਿਂਜਮੈਂਟ ਸਕੀਮ ਸ਼ੁਰੂ ਕੀਤਿਆਂ ਨੂੰ ਤੇ ਹੁਣ ਤੱਕ 54 ਮਾਲਕਾਂ ਨੂੰ ਇਨਫਰਿਂਜਮੈਂਟ ਨੋਟਿਸ ਜਾਰੀ ਕੀਤੇ ਵੀ ਜਾ ਚੁੱਕੇ ਹਨ, ਜਿੱਥੇ ਇਨ੍ਹਾਂ 'ਤੇ ਪ੍ਰਵਾਸੀ ਕਰਮਚਾਰੀਆਂ ਦੀ ਭਰਤੀ 'ਤੇ ਰੋਕ ਲਗਾਈ ਗਈ ਹੈ, ਉੱਥੇ ਹੀ ਹੁਣ ਤੱਕ ਸਕੀਮ ਤਹਿਤ $196,000 ਦੇ ਜੁਰਮਾਨੇ ਵੀ ਇਨ੍ਹਾਂ ਮਾਲਕਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਇਹ ਸਕੀਮ ਮੁੱਖ ਤੌਰ 'ਤੇ ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ ਰੋਕਣ ਲਈ, ਮਾਲਕਾਂ ਵਲੋਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਰੋਕਣ ਲਈ, ਨਿਊਜੀਲੈਂਡ ਰਹਿ ਰਹੇ ਗੈਰਕਾਨੂੰਨੀ ਲੋਕਾਂ ਲਈ ਹੈ। ਸਭ ਤੋਂ ਜਿਆਦਾ ਆਕਲੈਂਡ ਤੇ ਦੂਜੇ ਨੰਬਰ 'ਤੇ ਵਲੰਿਗਟਨ ਦੇ ਮਾਲਕਾਂ ਨੂੰ ਜੁਰਮਾਨੇ ਤੇ ਨੋਟਿਸ ਜਾਰੀ ਹੋਏ ਹਨ।